ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥
This rain pours down on all; it rains down in accordance with God's Loving Will.
(ਪ੍ਰਭੂ ਦਾ ਨਾਮ-ਰੂਪ) ਇਹ ਜਲ (ਭਾਵ, ਮੀਂਹ) ਹਰ ਥਾਂ ਵੱਸ ਰਿਹਾ ਹੈ ਤੇ ਵਰ੍ਹਦਾ ਭੀ ਹੈ ਪ੍ਰੇਮ ਨਾਲ ਤੇ ਆਪਣੀ ਮੌਜ ਨਾਲ (ਭਾਵ, ਕਿਸੇ ਵਿਤਕਰੇ ਨਾਲ ਨਹੀਂ), ਸਭਤੈ = ਹਰ ਥਾਂ। ਭਾਇ = ਪ੍ਰੇਮ ਨਾਲ। (ਭਾਉ = ਪ੍ਰੇਮ)। ਸੁਆਇ = ਸੁਭਾਉ ਅਨੁਸਾਰ, ਰਜ਼ਾ ਅਨੁਸਾਰ। ਵਰਸੈ = ਵਰ੍ਹਦਾ ਹੈ।
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥
Those trees become green and lush, which remain immersed in the Guru's Word.
ਪਰ, ਕੇਵਲ ਉਹੀ (ਜੀਵ-ਰੂਪ) ਰੁੱਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ (ਇਸ 'ਨਾਮ' ਵਰਖਾ ਵਿਚ) ਲੀਨ ਰਹਿੰਦੇ ਹਨ। ਸੇ = ਉਹੀ।
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥
O Nanak, by His Grace, there is peace; the pain of these creatures is gone. ||1||
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਹਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ ॥੧॥ ਨਦਰਿ = ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ॥੧॥