ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥
O Nanak, the gate of liberation is very narrow; only the very tiny can pass through.
ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ। ਨੀਕਾ = ਨਿੱਕਾ ਜਿਹਾ। ਨਾਨ੍ਹ੍ਹਾ = ਨੰਨ੍ਹਾ, ਬਹੁਤ ਛੋਟਾ। ਸੁ = ਉਹ ਮਨੁੱਖ।
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥
Through egotism, the mind has become bloated. How can it pass through?
ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ? ਅਸਥੂਲੁ = ਮੋਟਾ। ਵਿਚੁ ਦੇ = ਵਿਚੋਂ ਦੀ।
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥
Meeting the True Guru, egotism departs, and one is filled with the Divine Light.
ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਜੋਤਿ = ਪ੍ਰਕਾਸ਼, ਚਾਨਣ।
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥
Then, this soul is liberated forever, and it remains absorbed in celestial bliss. ||2||
ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥ ਮੁਕਤੁ = ਆਜ਼ਾਦ ॥੨॥