ਚੌਪਈ

Chaupaee

ਚੌਪਈ:

ਜਬ ਵਹੁ ਨ੍ਰਿਪਤਿ ਅਖੇਟਕ ਆਵੈ

ਜਦ ਉਹ ਰਾਜਾ ਸ਼ਿਕਾਰ ਚੜ੍ਹਦਾ,

ਸ੍ਵਾਨਨ ਤੇ ਬਹੁਤ ਮ੍ਰਿਗਨ ਗਹਾਵੈ

When the Raja would go for hunting, he would get many deer killed through his dogs.

ਤਾਂ ਕੁਤਿਆਂ ਤੋਂ ਬਹੁਤ ਹਿਰਨ ਪਕੜਵਾਉਂਦਾ ਸੀ।

ਬਾਜਨ ਸਾਥ ਆਬਿਯਨ ਲੇਹੀ

ਬਾਜ਼ਾਂ ਤੋਂ ਮੁਰਗ਼ਾਬੀਆਂ ਫੜਵਾਉਂਦਾ ਸੀ

ਅਮਿਤ ਦਰਬੁ ਹੁਸਨਾਕਨ ਦੇਹੀ ॥੩॥

He would use his hawks to prey on water-fouls and distribute lot of wealth among the pretty people.(3)

ਅਤੇ ਹੁਸੀਨਾਂ ਨੂੰ ਬਹੁਤ ਧਨ ਦਿੰਦਾ ਸੀ ॥੩॥

ਨਿਤਿਪ੍ਰਤਿ ਅਧਿਕ ਮ੍ਰਿਗਨ ਕੌ ਮਾਰੈ

(ਉਹ) ਹਰ ਰੋਜ਼ ਬਹੁਤ ਹਿਰਨਾਂ ਨੂੰ ਮਾਰਦਾ ਸੀ

ਸਦਾ ਸੁ ਬਨ ਕੇ ਬੀਚ ਬਿਹਾਰੈ

Remaining always in the jungle, he used to kill many deer.

ਅਤੇ ਸਦਾ ਬਨ ਵਿਚ ਹੀ ਘੁੰਮਦਾ ਰਹਿੰਦਾ ਸੀ।

ਦੁਹੂ ਹਾਥ ਸੌ ਤੀਰ ਚਲਾਵੈ

ਉਹ ਦੋਹਾਂ ਹੱਥਾਂ ਨਾਲ ਤੀਰ ਚਲਾਉਂਦਾ ਸੀ।

ਤਾ ਤੇ ਕਹਾ ਜਾਨ ਪਸੁ ਪਾਵੈ ॥੪॥

Throwing arrows with both the hands, he would not let any animal escape.(4)

ਉਸ ਤੋਂ (ਭਲਾ) ਕਿਹੜਾ ਪਸ਼ੂ ਬਚ ਸਕਦਾ ਸੀ ॥੪॥

ਏਕ ਦਿਵਸ ਨ੍ਰਿਪ ਅਖਿਟ ਸਿਧਾਯੋ

ਇਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ

ਕਾਰੋ ਹਰਿਨ ਹੇਰਿ ਲਲਚਾਯੋ

One day when he was on hunting spree, he became rapacious finding a black deer.

ਅਤੇ ਇਕ ਕਾਲਾ ਹਿਰਨ ਵੇਖ ਕੇ ਲਲਚਾ ਗਿਆ।

ਸੀਂਗਨ ਤੇ ਜੀਯਤ ਗਹਿ ਲੈਹੌ

(ਚਾਹੁੰਦਾ ਸੀ ਕਿ ਉਸ ਨੂੰ) ਸਿੰਗਾਂ ਤੋਂ ਜੀਉਂਦਾ ਫੜ ਲਵਾਂ

ਯਾ ਕੌ ਘਾਇ ਲਾਗਨ ਦੈਹੌ ॥੫॥

He thought, he would catch him alive and inflict no injury on his body.(5)

ਅਤੇ ਉਸ ਨੂੰ ਜ਼ਖ਼ਮੀ ਨਾ ਹੋਣ ਦਿਆਂ ॥੫॥

ਹੇਰਿ ਹਰਿਨ ਕਹ ਤੁਰੈ ਧਵਾਯੋ

ਹਿਰਨ ਨੂੰ ਵੇਖ ਕੇ (ਉਸ ਨੇ) ਘੋੜੇ ਨੂੰ ਭਜਾਇਆ

ਪਾਛੋ ਚਲਿਯੋ ਤਵਨ ਕੋ ਆਯੋ

On seeing him he sprinted his horse and chased him.

ਅਤੇ ਉਸ ਦੇ ਪਿਛੇ ਚਲਦਾ ਆਇਆ।

ਜਬ ਪਰਦੇਸ ਗਯੋ ਚਲਿ ਸੋਈ

ਜਦ ਉਹ (ਹਿਰਨ) ਪਰਦੇਸ (ਗ਼ੈਰ ਇਲਾਕੇ) ਵਿਚ ਪਹੁੰਚ ਗਿਆ,

ਚਾਕਰ ਤਹਾ ਪਹੂੰਚ︀ਯੋ ਕੋਈ ॥੬॥

When he entered another territory, no servant was left with him.(6)

ਤਾਂ ਕੋਈ ਨੌਕਰ ਉਥੇ ਨਾ ਪਹੁੰਚ ਸਕਿਆ ॥੬॥

ਰਾਜ ਪ੍ਰਭਾ ਇਕ ਰਾਜ ਦੁਲਾਰੀ

(ਉਥੇ) ਰਾਜ ਪ੍ਰਭਾ ਨਾਂ ਦੀ ਇਕ ਰਾਜ ਕੁਮਾਰੀ ਸੀ

ਰਾਜਾ ਕੋ ਪ੍ਰਾਨਨ ਤੇ ਪ︀ਯਾਰੀ

There was a princess named Raj Prabha, who loved Raja more than her soul.

ਜੋ ਰਾਜੇ ਨੂੰ ਪ੍ਰਾਣਾਂ ਤੋਂ ਪਿਆਰੀ ਸੀ।

ਧੌਲਰ ਊਚ ਤਵਨ ਕੌ ਰਾਜੈ

ਉਸ ਦਾ ਉੱਚਾ ਮਹੱਲ ਸ਼ੋਭਦਾ ਸੀ

ਮਨੋ ਚੰਦ੍ਰਮਾ ਕੋਲ ਬਿਰਾਜੈ ॥੭॥

Her sovereign palace would surmount the heights ofthe Moon.(7)

ਜੋ ਮਾਨੋ ਚੰਦ੍ਰਮਾ ਜਿੰਨਾ ਉੱਚਾ ਸੀ ॥੭॥

ਤਪਤੀ ਨਦੀ ਤੀਰ ਤਿਹ ਬਹੈ

ਉਸ ਦੇ ਨੇੜੇ ਤਪਤੀ ਨਦੀ ਵਗਦੀ ਸੀ।

ਸੂਰਜ ਸੁਤਾ ਤਾਹਿ ਜਗ ਕਹੈ

An over gushing river used to flow nearby whose name was Jamuna.

ਉਸ ਨੂੰ ਜਗਤ ਵਾਲੇ ਸੂਰਜ ਦੀ ਪੁੱਤਰੀ ਕਹਿੰਦੇ ਸਨ।

ਪੰਛੀ ਤਹਾ ਚੁਗਤ ਅਤਿ ਸੋਹੈ

ਉਥੇ ਪੰਛੀ ਚੁਗਦੇ ਹੋਏ ਬਹੁਤ ਸ਼ੋਭਦੇ ਸਨ।

ਹੇਰਨਿਹਾਰਨ ਕੋ ਮਨੁ ਮੋਹੈ ॥੮॥

Around there, the birds picking up the seeds, always looked charming.(8)

ਵੇਖਣ ਵਾਲਿਆਂ ਦੇ ਮਨ ਮੋਹ ਲੈਂਦੇ ਸਨ ॥੮॥

ਸੁੰਦਰ ਤਾਹਿ ਝਰੋਖੇ ਜਹਾ

ਜਿਥੇ (ਮਹੱਲ ਦੇ) ਸੁੰਦਰ ਝਰੋਖੇ ਸਨ,

ਕਾਢ︀ਯੋ ਆਨਿ ਰਾਇ ਮ੍ਰਿਗ ਤਹਾ

In the palace, which had beautiful windows, the deer brought the Raja there.

ਰਾਜੇ ਨੇ ਹਿਰਨ ਨੂੰ ਉਥੇ ਜਾ ਕਢਿਆ।

ਤੁਰੈ ਧਵਾਇ ਸ੍ਰਮਿਤ ਤਿਹ ਕੀਨੋ

ਘੋੜਾ ਭਜਾ ਕੇ ਰਾਜੇ ਨੇ ਉਸ ਨੂੰ ਥਕਾ ਦਿੱਤਾ

ਸ੍ਰਿੰਗਨ ਤੇ ਸ੍ਰਿੰਗੀ ਗਹਿ ਲੀਨੋ ॥੯॥

The Raja had made the deer tired and caught it by holding it from the horns.(9)

ਅਤੇ ਹਿਰਨ ਨੂੰ ਸਿੰਗਾਂ ਤੋਂ ਫੜ ਲਿਆ ॥੯॥

ਯਹ ਕੌਤਕ ਨ੍ਰਿਪ ਸੁਤਾ ਨਿਹਾਰਿਯੋ

ਇਹ ਕੌਤਕ ਰਾਜ ਕੁਮਾਰੀ ਨੇ ਵੇਖਿਆ

ਯਹੈ ਆਪਨੇ ਹ੍ਰਿਦੈ ਬਿਚਾਰਿਯੋ

Raj Kumari observed this scene and thought in her mind.

ਅਤੇ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ।

ਮੈ ਅਬ ਹੀ ਇਹ ਨ੍ਰਿਪ ਕੌ ਬਰੌ

ਮੈਂ ਹੁਣ ਹੀ ਇਸ ਰਾਜੇ ਨੂੰ ਵਿਆਹਾਂਗੀ,

ਨਾਤਰ ਮਾਰਿ ਕਟਾਰੀ ਮਰੌ ॥੧੦॥

‘I will marry only this Raja otherwise I will finish myself with a dagger.(10)

ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੧੦॥

ਐਸੀ ਪ੍ਰੀਤਿ ਰਾਇ ਸੌ ਜੋਰੀ

ਉਸ ਨੇ ਰਾਜੇ ਨਾਲ ਅਜਿਹੀ ਪ੍ਰੀਤ ਜੋੜ ਲਈ

ਕਾਹੂ ਪਾਸ ਜਾਤ ਨਹਿ ਤੋਰੀ

She showered such a love that could not be shattered.

ਜੋ ਕਿਸੇ ਕੋਲੋਂ ਤੋੜੀ ਨਹੀਂ ਜਾ ਸਕਦੀ।

ਨੈਨ ਸੈਨ ਦੈ ਤਾਹਿ ਬਲਾਯੋ

ਅੱਖ ਦੇ ਇਸ਼ਾਰੇ ਨਾਲ ਰਾਜੇ ਨੂੰ ਬੁਲਾਇਆ

ਮੈਨ ਭੋਗ ਤਹਿ ਸਾਥ ਕਮਾਯੋ ॥੧੧॥

Through her charming looks, she invited Raja and made love with him.(11)

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੧੧॥

ਐਸੀ ਫਬਤ ਦੁਹੂੰਨ ਕੀ ਜੋਰੀ

(ਉਨ੍ਹਾਂ) ਦੋਹਾਂ ਦੀ ਜੋੜੀ ਇਸ ਤਰ੍ਹਾਂ ਫਬੀ,

ਜਨੁਕ ਕ੍ਰਿਸਨ ਬ੍ਰਿਖਭਾਨ ਕਿਸੋਰੀ

The couple befitted so much that they seemed as the epitome of Krishna and Radha.

ਮਾਨੋ ਰਾਧਾ ਅਤੇ ਕ੍ਰਿਸ਼ਨ (ਦੀ ਜੋੜੀ) ਹੋਵੇ।

ਦੁਹੂੰ ਹਾਥ ਤਿਹ ਕੁਚਨ ਮਰੋਰੈ

(ਉਹ) ਉਸ ਦੇ ਦੋਹਾਂ ਹੱਥਾਂ ਨਾਲ ਕੁਚ ਮਰੋੜ ਰਿਹਾ ਸੀ

ਜਨੁ ਖੋਯੋ ਨਿਧਨੀ ਧਨੁ ਟੋਰੈ ॥੧੨॥

They honnobbed their hands like a poor man who tried to move his hands searching for his last wealth.(12)

ਮਾਨੋ ਕੋਈ ਨਿਰਧਨ ਗਵਾਚੇ ਹੋਏ ਧਨ ਨੂੰ ਲਭ ਰਿਹਾ ਹੋਵੇ ॥੧੨॥

ਬਾਰ ਬਾਰ ਤਿਹ ਗਰੇ ਲਗਾਵੈ

(ਰਾਜਾ) ਉਸ ਨੂੰ ਬਾਰ ਬਾਰ ਗਲੇ ਲਗਾਉਂਦਾ ਸੀ

ਜਨੁ ਕੰਦ੍ਰਪ ਕੋ ਦ੍ਰਪੁ ਮਿਟਾਵੈ

He cuddled her again and again as if trying to ravage the pride of the Cupid.

ਮਾਨੋ ਕਾਮਦੇਵ ਦਾ ਹੰਕਾਰ ਮਿਟਾ ਰਿਹਾ ਹੋਵੇ।

ਭੋਗਤ ਤਾਹਿ ਜੰਘ ਲੈ ਕਾਧੇ

(ਉਸ ਦੀਆਂ) ਟੰਗਾਂ ਨੂੰ ਮੋਢਿਆਂ ਤੇ ਰਖ ਕੇ ਉਸ ਨੂੰ (ਇਸ ਪ੍ਰਕਾਰ ਭੋਗਦਾ ਸੀ)

ਜਨੁ ਦ੍ਵੈ ਮੈਨ ਤਰਕਸਨ ਬਾਧੇ ॥੧੩॥

Making love by keeping her legs on the shoulder, he looked like the Cupid charging an arrow in the bow.(13)

ਮਾਨੋ ਕਾਮ ਦੇਵ ਨੇ ਦੋ ਭੱਥੇ ਬੰਨ੍ਹੇ ਹੋਣ ॥੧੩॥

ਭਾਤਿ ਭਾਤਿ ਸੌ ਚੁੰਬਨ ਕੀਨੇ

ਕਈ ਤਰ੍ਹਾਂ ਦੇ ਚੁੰਬਨ ਕੀਤੇ

ਭਾਤਿ ਭਾਤਿ ਆਸਨ ਤ੍ਰਿਯ ਦੀਨੇ

He kissed her in many ways and endowed her many types of postures.

ਅਤੇ ਇਸਤਰੀ ਨੇ ਭਾਂਤ ਭਾਂਤ ਦੇ ਆਸਨ ਦਿੱਤੇ।

ਗਹਿ ਗਹਿ ਤਾ ਸੋ ਗਰੇ ਲਗਾਈ

ਪਕੜ ਪਕੜ ਕੇ ਉਸ ਨੂੰ ਗਲੇ ਲਗਾਇਆ

ਮਾਨਹੁ ਰੰਕ ਨਵੌ ਨਿਧਿ ਪਾਈ ॥੧੪॥

He pulled her towards him like a treasure coming into the hands of a pauper.(14)

ਮਾਨੋ ਨਿਰਧਨ ਨੇ ਨੌਂ ਨਿਧੀਆਂ ਪ੍ਰਾਪਤ ਕਰ ਲਈਆਂ ਹੋਣ ॥੧੪॥