ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
In this Dark Age of Kali Yuga, O Nanak, the demons have taken birth.
ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ। ਜਿੰਨ = ਭੂਤ। ਅਉਤਾਰੁ = ਜਨਮ।
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
The son is a demon, and the daughter is a demon; the wife is the chief of the demons. ||1||
ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਭ ਤੋਂ ਵਢੀ ਭੁਤਨੀ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਬਰਾਬਰ ਹਨ) ॥੧॥ ਜਿਨੂਰਾ = ਛੋਟਾ ਜਿੰਨ, ਭੂਤਨਾ। ਜਿੰਨੂਰੀ = ਭੂਤਨੀ ॥੧॥