ਰੁਕਮਿਨੀ ਬਾਚ

Speech of Rukmani:

ਰੁਕਮਨੀ ਨੇ ਕਿਹਾ:

ਸਵੈਯਾ

SWAYYA

ਸਵੈਯਾ:

ਯੌ ਪੀਅ ਕੀ ਤ੍ਰੀਅ ਬਾਤ ਸੁਨੀ ਦੁਖੁ ਕੀ ਤਬ ਬਾਤ ਸਭੈ ਬਿਸਰਾਈ

Hearing the words of the beloved, Rukmani forgot all her affliction

ਜਦ ਇਸਤਰੀ (ਰੁਕਮਨੀ) ਨੇ ਪ੍ਰੀਤਮ (ਸ੍ਰੀ ਕ੍ਰਿਸ਼ਨ) ਦੀ ਇਸ ਤਰ੍ਹਾਂ ਦੀ ਗੱਲ ਸੁਣੀ, ਤਦ ਦੁਖ ਦੀ ਸਾਰੀ ਗੱਲ ਭੁਲਾ ਦਿੱਤੀ।

ਭੂਲਿ ਪਰੀ ਪ੍ਰਭੁ ਕੀਜੈ ਛਿਮਾ ਮੁਹਿ ਨਾਰ ਨਿਵਾਇ ਕੈ ਨਾਰਿ ਸੁਨਾਈ

She said with bowed head, “O Lord! I had been mistaken, kindly forgive me

ਧੌਣ ਨੀਵੀਂ ਕਰ ਕੇ (ਉਹ) ਇਸਤਰੀ (ਕਹਿ ਕੇ) ਸੁਣਾਉਣ ਲਗੀ, ਹੇ ਪ੍ਰਭੂ! ਮੇਰੇ ਕੋਲੋਂ ਭੁਲ ਹੋ ਗਈ ਹੈ, ਖਿਮਾ ਕਰ ਦਿਓ।

ਅਉਰ ਕਰੀ ਉਪਮਾ ਪ੍ਰਭ ਕੀ ਜੁ ਕਬਿਤਨ ਮੈ ਬਰਨੀ ਨਹੀ ਜਾਈ

The praises of the Lord that she uttered, cannot be described

ਸ੍ਰੀ ਕ੍ਰਿਸ਼ਨ ਦੀ ਹੋਰ ਵੀ ਬਹੁਤ ਸਾਰੀ ਉਪਮਾ ਕੀਤੀ ਜੋ ਕਬਿੱਤਾਂ (ਕਵਿਤਾ) ਵਿਚ ਵਰਣਨ ਨਹੀਂ ਕੀਤੀ ਜਾ ਸਕਦੀ।

ਊਤਰ ਦੇਤ ਭਈ ਹਸਿ ਕੈ ਹਰਿ ਮੈ ਉਪਹਾਸ ਕੀ ਬਾਤ ਪਾਈ ॥੨੧੫੮॥

She said, “O Lord! I did not understand your pleasantry.”2158.

(ਫਿਰ) ਹਸ ਕੇ ਉੱਤਰ ਦੇਣ ਲਗੀ, ਹੇ ਸ੍ਰੀ ਕ੍ਰਿਸ਼ਨ! ਮੈਂ ਮਖੌਲ ਦੀ ਗੱਲ ਨੂੰ ਸਮਝ ਹੀ ਨਾ ਸਕੀ ॥੨੧੫੮॥