ਮਹਲਾ

First Mehl:

ਪਹਿਲੀ ਪਾਤਿਸ਼ਾਹੀ।

ਉਦੋਸਾਹੈ ਕਿਆ ਨੀਸਾਨੀ ਤੋਟਿ ਆਵੈ ਅੰਨੀ

What are the signs of a prosperous person? His stores of food never run out.

ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ। ਉਦੋਸਾਹੈ ਨੀਸਾਨੀ = (ਮਾਇਆ ਕਮਾਣ ਵਾਸਤੇ) ਉਤਸ਼ਾਹ ਦੀ ਨਿਸ਼ਾਨੀ। ਤੋਟਿ = ਘਾਟ। ਅੰਨ = ਅੰਨ-ਧਨ ਦੀ।

ਉਦੋਸੀਅ ਘਰੇ ਹੀ ਵੁਠੀ ਕੁੜਿਈਂ︀ ਰੰਨੀ ਧੰਮੀ

Prosperity dwells in his home, with the sounds of girls and women.

(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ। ਉਦੋਸੀਅ = ਉਦਾਸੀ, ਉਪਰਾਮਤਾ, (ਹਰਿ-ਨਾਮ ਵਲੋਂ) ਲਾ-ਪਰਵਾਹੀ। ਘਰੇ ਹੀ = ਹਿਰਦੇ-ਘਰ ਵਿਚ ਹੀ। ਵੁਠੀ = ਟਿਕੀ ਰਹਿੰਦੀ ਹੈ। ਕੁੜਿਈ ਰੰਨੀ = ਕੂੜ ਵਿਚ ਫਸੀਆਂ ਹੋਈਆਂ ਰੰਨਾਂ ਦਾ, ਮਾਇਆ ਦੇ ਮੋਹ ਵਿਚ ਫਸੀਆਂ ਹੋਈਆਂ ਇੰਦ੍ਰੀਆਂ ਦਾ। ਧੰਮੀ = ਧਮੱਚੜ, ਰੌਲਾ।

ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ

All the women of his home shout and cry over useless things.

(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ। ਸਤੀ ਰੰਨੀ = ਸੱਤਾਂ ਹੀ ਰੰਨਾਂ ਦਾ, (ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ = ਇੰਦ੍ਰੀ) ਸੱਤਾਂ ਹੀ ਇੰਦ੍ਰੀਆਂ ਦਾ। ਘਰੇ = ਸਰੀਰ-ਘਰ ਵਿਚ। ਸਿਆਪਾ = ਝਗੜਾ। ਰੋਵਨਿ = ਰੋਂਦੀਆਂ ਹਨ, ਰੌਲਾ ਪਾਂਦੀਆਂ ਰਹਿੰਦੀਆਂ ਹਨ। ਕੂੜੀ ਕੰਮੀ = (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ।

ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥

Whatever he takes, he does not give back. Seeking to earn more and more, he is troubled and uneasy. ||29||

(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥ ਜੋ ਦੰਮ = ਜਿਹੜੇ ਦਮੜੇ। ਲੇਵੈ = ਕਮਾਂਦਾ ਹੈ। ਸੋ ਦੰਮ = ਉਹ ਦਮੜੇ। ਦੇਵੈ ਨਾਹੀ = (ਹੱਥੋਂ ਹੋਰਨਾਂ ਨੂੰ) ਨਹੀਂ ਦੇਂਦਾ। ਖਟੇ ਦੰਮ = ਦਮੜੇ ਕਮਾਂਦਾ ਹੈ। ਸਹੰਮੀ = (ਫਿਰ ਭੀ) ਸਹਮ (ਪਿਆ ਰਹਿੰਦਾ ਹੈ) ॥੨੯॥

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ

O lotus, your leaves were green, and your blossoms were gold.

ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ)। ਪਬਰ = (पद्माकर = ਪਦਮਾਂ ਦੀ ਖਾਣ, ਕੌਲ-ਫੁੱਲਾਂ ਦੀ ਖਾਣ, ਸਰੋਵਰ) ਹੇ ਸਰੋਵਰ! ਹਰੀਆਵਲਾ = ਚੁਫੇਰੇ ਹਰਾ ਹੀ ਹਰਾ। ਕੰਚਨ = ਸੋਨਾ। ਵੰਨ = ਰੰਗ। ਕੰਚਨ ਵੰਨਿ = ਸੋਨੇ ਦੇ ਰੰਗ ਵਾਲੇ।

ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ

What pain has burnt you, and made your body black? O Nanak, my body is battered.

ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ। ਕੈ ਦੋਖੜੈ = ਕਿਸ ਦੋਸ਼ ਦੇ ਕਾਰਨ। ਸੜਿਓਹਿ = ਤੂੰ ਸੜ ਗਿਆ ਹੈਂ। ਦੇਹੁਰੀ = ਸੋਹਣਾ ਸਰੀਰ, ਸੋਹਣੀ ਦੇਹੀ। ਨਾਨਕ = ਹੇ ਨਾਨਕ! ਮੈ ਤਨਿ = ਮੇਰੇ ਸਰੀਰ ਵਿਚ। ਭੰਗੁ = ਤੋਟ, ਘਾਟ।

ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ

I have not received that water which I love.

ਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ), ਜਾਣਾ = ਜਾਣਾਂ, ਮੈਂ ਜਾਣਦਾ ਹਾਂ, ਮੈਨੂੰ ਸਮਝ ਆਈ ਹੈ। ਨ ਲਹਾਂ = ਮੈਂ ਹਾਸਲ ਨਹੀਂ ਕਰ ਰਿਹਾ। ਜੈ ਸੇਤੀ = ਜਿਸ (ਪਾਣੀ) ਨਾਲ। ਸੰਗੁ = ਸਾਥ, ਮੇਲ।

ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥

Seeing it, my body blossomed forth, and I was blessed with a deep and beautiful color. ||30||

ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥ ਜਿਤੁ ਡਿਠੈ = ਜਿਸ (ਪਾਣੀ) ਨੂੰ ਵੇਖਿਆਂ। ਪਰਫੁੜੈ = ਪ੍ਰਫੱਲਤ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਚਵਗਣਿ ਵੰਨੁ = ਚਾਰ-ਗੁਣਾਂ ਰੰਗ ॥੩੦॥

ਰਜਿ ਕੋਈ ਜੀਵਿਆ ਪਹੁਚਿ ਚਲਿਆ ਕੋਇ

No one lives long enough to accomplish all he wishes.

(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)। ਰਜਿ = ਰੱਜ ਕੇ। ਪਹੁਚਿ = (ਸਾਰੇ ਧੰਧਿਆਂ ਦੇ ਅਖ਼ੀਰ ਤਕ) ਪਹੁੰਚ ਕੇ, ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ।

ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ

Only the spiritually wise live forever; they are honored for their intuitive awareness.

ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜੀਵੈ = ਆਤਮਕ ਜੀਵਨ ਜੀਊਂਦਾ ਹੈ। ਸੁਰਤੀ = ਪਰਮਾਤਮਾ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ। ਪਤਿ = ਇੱਜ਼ਤ।

ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ

Bit by bit, life passes away, even though the mortal tries to hold it back.

(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ। ਸਰਫੈ = ਸਰਫ਼ਾ ਕਰਨ ਵਿਚ, ਕਿਰਸ ਕਰਨ ਵਿਚ। ਏਵੈ = ਇਸੇ ਤਰ੍ਹਾਂ ਹੀ। ਗਈ ਵਿਹਾਇ = (ਉਮਰ) ਬੀਤ ਜਾਂਦੀ ਹੈ।

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥

O Nanak, unto whom should we complain? Death takes one's life away without anyone's consent. ||31||

(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥ ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਲੈ ਜਾਇ = ਲੈ ਜਾਂਦਾ ਹੈ ॥੩੧॥

ਦੋਸੁ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ

Do not blame the Sovereign Lord; when someone grows old, his intellect leaves him.

ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ)। ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ। ਦੇਅਹੁ = ਦੇਵੋ। ਰਾਇ = ਅਮੀਰ ਮਨੁੱਖ, ਧਨੀ ਮਨੁੱਖ, ਮਾਇਆਧਾਰੀ। ਮਤਿ ਚਲੈ = ਅਕਲ (ਪਰਮਾਰਥ ਵਾਲੇ ਪਾਸੇ) ਕੰਮ ਕਰਨੋਂ ਰਹਿ ਜਾਂਦੀ ਹੈ। ਜਾਂ = ਜਦੋਂ।

ਗਲਾਂ ਕਰੇ ਘਣੇਰੀਆ ਤਾਂ ਅੰਨੑੇ ਪਵਣਾ ਖਾਤੀ ਟੋਵੈ ॥੩੨॥

The blind man talks and babbles, and then falls into the ditch. ||32||

(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥ ਗਲਾਂ = ਗੱਲਾਂ, (ਮਾਇਆ ਦੀਆਂ) ਗੱਲਾਂ। ਘਣੇਰੀਆਂ = ਬਹੁਤ, ਬਥੇਰੀਆਂ। ਅੰਨ੍ਹਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ, ਜਿਸ ਨੂੰ ਆਤਮਕ ਜੀਵਨ ਵਾਲਾ ਰਸਤਾ ਨਹੀਂ ਦਿੱਸਦਾ। ਖਾਤੀ = ਖਾਤੀਂ, ਖਾਤਿਆਂ ਵਿਚ। ਟੋਵੈ = ਟੋਏ ਵਿਚ ॥੩੨॥

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ

All that the Perfect Lord does is perfect; there is not too little, or too much.

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਪੂਰੈ ਕਾ = ਸਰਬ-ਗੁਣ ਭਰਪੂਰ ਪ੍ਰਭੂ ਦਾ। ਪੂਰਾ = ਪੂਰਨ, ਅਭੁੱਲ। ਘਟਿ ਵਧਿ ਕਿਛੁ = ਕੋਈ ਨੁਕਸ।

ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥

O Nanak, knowing this as Gurmukh, the mortal merges into the Perfect Lord God. ||33||

ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥ ਨਾਨਕ = ਹੇ ਨਾਨਕ! ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜਾਣੈ = ਜਾਣਦਾ ਹੈ, ਯਕੀਨ ਰੱਖਦਾ ਹੈ (ਇਕ-ਵਚਨ)। ਮਾਂਹਿ = ਵਿਚ। ਸਮਾਂਹੀ = ਸਮਾਂਹਿ, ਲੀਨ ਰਹਿੰਦੇ ਹਨ (ਬਹੁ-ਵਚਨ) ॥੩੩॥