ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ

In Assu, come, my Beloved; the soul-bride is grieving to death.

(ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ। ਅਸੁਨਿ = ਅੱਸੂ ਮਹੀਨੇ ਵਿਚ। ਪਿਰਾ = ਹੇ ਪਤੀ! ਸਾਧਨ = ਇਸਤ੍ਰੀ। ਝੂਰਿ = ਝੂਰ ਕੇ, ਹਾਹੁਕੇ ਲੈ ਲੈ ਕੇ।

ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ

She can only meet Him, when God leads her to meet Him; she is ruined by the love of duality.

ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ। ਤਾ = ਤਦੋਂ ਹੀ। ਪ੍ਰਭ = ਹੇ ਪ੍ਰਭੂ! ਮੇਲੇ = ਮੇਲੇਂ, ਜੇ ਤੂੰ ਆਪ ਮਿਲਾਏਂ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਖੁਈ = ਖੁੰਝ ਗਈ, ਜੀਵਨ ਦੇ ਸਹੀ ਰਸਤੇ ਤੋਂ ਕੁਰਾਹੇ ਪੈ ਗਈ।

ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ

If she is plundered by falsehood, then her Beloved forsakes her. Then, the white flowers of old age blossom in my hair.

(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ। ਵਿਗੁਤੀ = ਖ਼ੁਆਰ ਹੋਈ। ਮੁਤੀ = ਛੱਡੀ ਹੋਈ, ਛੁੱਟੜ। ਪਿਰ = ਹੇ ਪਤੀ! ਕੁਕਹ ਕਾਹ = ਪਿਲਛੀ ਤੇ ਕਾਹੀ {ਨੋਟ: ਅੱਸੂ ਦੀ ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ ਬੂਰ ਪੈਂਦਾ ਹੈ। ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ}।

ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ

Summer is now behind us, and the winter season is ahead. Gazing upon this play, my shaky mind wavers.

(ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ)। ਆਗੈ = ਅੱਗੇ ਲੰਘ ਗਈ ਹੈ। ਘਾਮ = ਤਪਸ਼, ਘੁੰਮਾ, ਗਰਮੀ (ਭਾਵ, ਸਰੀਰਕ ਨਿੱਘ, ਤਾਕਤ)। ਪਿਛੈ = ਉਸ ਘਾਮ ਦੇ ਪਿਛੇ ਪਿਛੇ। ਜਾਡਾ = ਸਿਆਲ (ਭਾਵ, ਕਮਜ਼ੋਰੀ)।

ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ

In all ten directions, the branches are green and alive. That which ripens slowly, is sweet.

(ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ। ਸਹਜਿ = ਅਡੋਲਤਾ ਵਿਚ।

ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥

O Nanak, in Assu, please meet me, my Beloved. The True Guru has become my Advocate and Friend. ||11||

ਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥ ਬਸੀਠਾ = ਵਕੀਲ, ਵਿਚੋਲਾ ॥੧੧॥