ਛੰਤੁ

Chhant:

ਛੰਤੁ।

ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ

Save me, any way You can; O Lord God, I am Yours.

ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਪ੍ਰਭ = ਹੇ ਪ੍ਰਭੂ!

ਕੇਤੇ ਗਨਉ ਅਸੰਖ ਅਵਗਣ ਮੇਰਿਆ

My demerits are uncountable; how many of them should I count?

ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ।

ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ

The sins and crimes I committed are countless; day by day, I continually make mistakes.

ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ।

ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ

I am intoxicated by emotional attachment to Maya, the treacherous one; by Your Grace alone can I be saved.

ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ।

ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ

Secretly, I commit hideous sins of corruption, even though God is the nearest of the near.

ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ।

ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

Prays Nanak, shower me with Your Mercy, Lord, and lift me up, out of the whirlpool of the terrifying world-ocean. ||1||

ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥ ਭਵਜਲ = ਸੰਸਾਰ-ਸਮੁੰਦਰ। ਫੇਰਿਆ = ਗੇੜਾਂ ਵਿਚੋਂ ॥੧॥