ਚੌਪਈ ॥
ਚੌਪਈ:
ਤਿਨ ਇਕ ਬਿਵਤ ਜਗ︀ਯ ਕੋ ਕੀਨੋ ॥
ਉਸ ਨੇ ਇਕ ਯੱਗ ਦੀ ਵਿਉਂਤ ਬਣਾਈ।
ਏਕ ਲਛ ਰਾਜਾ ਗਹਿ ਲੀਨੋ ॥
ਇਕ ਲੱਖ ਰਾਜਿਆਂ ਨੂੰ ਫੜ ਲਿਆ।
ਜੌ ਇਕ ਔਰ ਬੰਦ ਨ੍ਰਿਪ ਪਰੈ ॥
ਜੇ ਇਕ ਹੋਰ ਰਾਜਾ ਪਕੜਿਆ ਜਾਏ
ਤਿਨ ਨ੍ਰਿਪ ਮੇਧ ਜਗ︀ਯ ਕਰਿ ਬਰੈ ॥੨॥
ਤਾਂ ਉਹ ਵੱਡਾ ਨ੍ਰਿਪ-ਮੇਧ ਯਗ ਕਰੇ ॥੨॥
ਪ੍ਰਥਮ ਕੋਟ ਲੋਹਾ ਕੋ ਰਾਜੈ ॥
ਉਸ ਦਾ ਪਹਿਲਾ ਕਿਲ੍ਹਾ ਲੋਹੇ ਦਾ ਸੀ,
ਦੁਤਿਯ ਤਾਬ੍ਰ ਕੇ ਦੁਰਗ ਬਿਰਾਜੈ ॥
ਦੂਜਾ ਤਾਂਬੇ ਦਾ ਦੁਰਗ ਸੀ,
ਤੀਜੋ ਅਸਟ ਧਾਮ ਗੜ ਸੋਹੈ ॥
ਤੀਜਾ ਅੱਠ ਧਾਤਾਂ ਦਾ ਬਣਿਆ ਹੋਇਆ ਸੀ
ਚੌਥ ਸਿਕਾ ਕੋ ਕਿਲੋ ਕਰੋਹੈ ॥੩॥
ਅਤੇ ਚੌਥਾ ਕਿਲ੍ਹਾ ਸਿਕੇ ਦਾ ਬਣਿਆ ਹੋਇਆ ਸੀ ॥੩॥
ਬਹੁਰਿ ਫਟਕ ਕੋ ਕੋਟ ਬਨਾਯੋ ॥
ਫਿਰ ਉਸ ਨੇ ਸਫਟਿਕ ਦਾ ਕਿਲ੍ਹਾ ਬਣਵਾਇਆ ਹੋਇਆ ਸੀ
ਜਿਹ ਲਖਿ ਰੁਦ੍ਰਾਚਲ ਸਿਰ ਨ︀ਯਾਯੋ ॥
ਜਿਸ ਨੂੰ ਵੇਖ ਕੇ ਕੈਲਾਸ਼ ਪਰਬਤ ('ਰੁਦ੍ਰਾਚਲ') ਵੀ ਸਿਰ ਨਿਵਾਉਂਦਾ ਸੀ।
ਖਸਟਮ ਦੁਰਗ ਰੁਕਮ ਕੋ ਸੋਹੈ ॥
(ਉਸ ਨੇ) ਛੇਵਾਂ ਕਿਲ੍ਹਾ ਚਾਂਦੀ ਦਾ ਸ਼ੋਭਦਾ ਸੀ
ਜਾ ਕੇ ਤੀਰ ਬ੍ਰਹਮਪੁਰ ਕੋਹੈ ॥੪॥
ਜਿਸ ਦੇ ਸਾਹਮਣੇ ਬ੍ਰਹਮਪੁਰੀ ਵੀ ਕੋਈ ਚੀਜ਼ ਨਹੀਂ ਸੀ ॥੪॥
ਸਪਤਮ ਗੜ ਸੋਨਾ ਕੋ ਰਾਜੈ ॥
ਸੱਤਵਾਂ ਕਿਲ੍ਹਾ ਸੋਨੇ ਦਾ ਸੀ ਜਿਸ ਨੂੰ ਵੇਖ ਕੇ
ਜਾ ਕੋ ਲੰਕ ਬੰਕ ਲਖਿ ਲਾਜੈ ॥
ਲੰਕਾ ਦਾ ਸੁੰਦਰ ਕਿਲ੍ਹਾ ਵੀ ਲਜਾਉਂਦਾ ਸੀ।
ਤਾ ਕੇ ਮਧ︀ਯ ਆਪੁ ਨ੍ਰਿਪ ਰਹੈ ॥
ਉਸ ਵਿਚ ਰਾਜਾ ਆਪ ਰਹਿੰਦਾ ਸੀ।
ਆਨਿ ਨ ਮਾਨੈ ਜੋ ਤਿਹ ਗਹੈ ॥੫॥
ਜੋ ਉਸ ਦੀ ਈਨ ਨਹੀਂ ਮੰਨਦਾ ਸੀ, ਉਸ ਨੂੰ ਪਕੜ ਲੈਂਦਾ ਸੀ ॥੫॥
ਜੌ ਨ੍ਰਿਪ ਔਰ ਹਾਥ ਤਿਹ ਆਵੈ ॥
ਜੇ ਉਸ ਦੇ ਹੱਥ ਕੋਈ ਇਕ ਹੋਰ ਰਾਜਾ ਚੜ੍ਹ ਜਾਵੇ
ਤਬ ਵਹੁ ਸਭ ਰਾਜਾ ਕਹ ਘਾਵੈ ॥
ਤਾਂ ਉਹ ਸਾਰਿਆਂ ਰਾਜਿਆਂ ਨੂੰ ਮਾਰ ਕੇ (ਯੱਗ ਕਰੇ)।
ਸੋਰਹ ਸਹਸ ਰਾਨਿਯਨ ਬਰੈ ॥
(ਫਿਰ) ਉਹ ਸੋਲਹਾਂ ਹਜ਼ਾਰ ਰਾਣੀਆਂ ਨਾਲ ਵਿਆਹ ਕਰੇ
ਨਰਾਮੇਧ ਨ੍ਰਿਪ ਪੂਰਨ ਕਰੈ ॥੬॥
ਅਤੇ 'ਨਰਮੇਧ ਯੱਗ' ਪੂਰਾ ਕਰੇ ॥੬॥
ਇਕ ਰਾਨੀ ਯੌ ਬਚਨ ਉਚਾਰਾ ॥
ਇਕ ਰਾਣੀ ਨੇ ਇਸ ਤਰ੍ਹਾਂ ਕਿਹਾ
ਦ੍ਵਾਰਾਵਤਿ ਉਗ੍ਰੇਸੁਜਿਆਰਾ ॥
ਕਿ ਦ੍ਵਾਰਾਵਤੀ ਵਿਚ ਇਕ ਉਗ੍ਰਸੈਨ ('ਉਗ੍ਰੇਸ') ਨਾਂ ਦਾ ਪ੍ਰਤਾਪੀ ਰਾਜਾ ਹੈ।
ਜੌ ਤੂ ਤਾਹਿ ਜੀਤਿ ਕੈ ਲ︀ਯਾਵੈ ॥
ਜੇ ਤੂੰ ਉਸ ਨੂੰ ਜਿੱਤ ਕੇ ਲਿਆਵੇਂ,
ਤਬ ਯਹ ਹੋਮ ਜਗ︀ਯ ਨ੍ਰਿਪ ਪਾਵੈ ॥੭॥
ਤਦ ਇਹ ਨ੍ਰਿਪ-ਯੱਗ ਪੂਰਾ ਹੋਵੇਗਾ ॥੭॥