ਅੜਿਲ

ARIL

ਅੜਿਲ:

ਭਾਜਿ ਜਛ ਸਬ ਗਏ ਤਬਹਿ ਹਰਿ ਮਹਾ ਬਲ

ਜਦ ਸਾਰੇ ਯਕਸ਼ ਭਜ ਗਏ, ਤਦ ਮਹਾ ਬਲੀ ਸ੍ਰੀ ਕ੍ਰਿਸ਼ਨ ਨੇ

ਰੁਦ੍ਰ ਅਸਤ੍ਰ ਦੀਓ ਛਾਡ ਸੁ ਕੰਪਿਯੋ ਤਲ ਬਿਤਲ

When all the Yakshas had run away, then the mighty Krishna discharged Rudrastra (the arm in relation to Rudra), which made the earth and the nether-world tremble

ਰੁਦਰ ਅਸਤ੍ਰ ਛਡ ਦਿੱਤਾ, ਜਿਸ ਨਾਲ ਤਲ ਅਤੇ ਬਿਤਲ (ਨਾਂ ਦੇ ਪਾਤਾਲ) ਕੰਬ ਗਏ।

ਤਬ ਸਿਵ ਜੂ ਉਠਿ ਧਾਏ ਸੂਲ ਸੰਭਾਰ ਕੈ

Then Shiva holding his trident got up and ran

ਉਸ ਵੇਲੇ ਸ਼ਿਵ ਤ੍ਰਿਸ਼ੂਲ ਲੈ ਕੇ ਉਠ ਕੇ ਦੌੜਿਆ,

ਹੋ ਕਿਉ ਹਰਿ ਸਿਮਰਿਓ ਹਮੈ ਇਹੈ ਜੀਅ ਧਾਰ ਕੈ ॥੧੪੯੯॥

He reflected how the Lord Krishna had remembered him?1499.

ਇਹ ਵਿਚਾਰ ਮਨ ਵਿਚ ਬਣਾ ਕੇ ਕਿ ਸ੍ਰੀ ਕ੍ਰਿਸ਼ਨ ਨੇ ਮੈਨੂੰ ਯਾਦ ਕੀਤਾ ਹੈ ॥੧੪੯੯॥

ਸੰਗ ਰੁਦ੍ਰ ਕੈ ਰੁਦ੍ਰ ਚਲੇ ਭਟ ਉਠਿ ਤਬੈ

Rudra and his other warriors started moving alongwith him

ਤਦੋਂ ਸ਼ਿਵ ਦੇ ਨਾਲ ਸ਼ੂਰਵੀਰ ਸ਼ਿਵ-ਗਣ ਉਠ ਕੇ ਤੁਰ ਪਏ।

ਏਕ ਰਦਨ ਜੂ ਚਲੇ ਸੰਗ ਲੈ ਦਲ ਸਬੈ

Ganesh also accompanied with all his army

ਗਣੇਸ਼ ('ਏਕ ਰਦਨ') ਵੀ ਸਾਰੀ ਫੌਜ ਲੈ ਕੇ ਚਲ ਪਿਆ।

ਔਰ ਸਕਲ ਗਨ ਚਲੈ ਸੁ ਸਸਤ੍ਰ ਸੰਭਾਰ ਕੈ

All other ganas, taking up their weapons, moved along

ਹੋਰ ਵੀ ਸਾਰੇ ਗਣ ਆਪਣੇ ਆਪਣੇ ਸ਼ਸਤ੍ਰ ਲੈ ਕੇ ਚਲ ਪਏ

ਹੋ ਕੌਨ ਅਜਿਤ ਪ੍ਰਗਟਿਓ ਭਵ ਕਹੈ ਬਿਚਾਰ ਕੈ ॥੧੫੦੦॥

They were all thinking as to who was that mighty hero born in the world, for killing whom, they had been called.1500.

ਅਤੇ ਵਿਚਾਰ ਕਰਨ ਲਗੇ ਕਿ ਜਗਤ ਵਿਚ ਕਿਹੜਾ ਅਜਿਤ ਸੂਰਮਾ ਪ੍ਰਗਟ ਹੋ ਗਿਆ ਹੈ ॥੧੫੦੦॥