ਚੌਪਈ ॥
ਚੌਪਈ:
ਕੰਠਨ ਕੀ ਕੰਠੀ ਬਹੁ ਟੂਟੀ ॥
ਗਲਿਆਂ ਦੀਆਂ ਬਹੁਤ ਕੰਠੀਆਂ ਟੁਟ ਗਈਆਂ।
ਮਾਰੀ ਜਟਾ ਲਾਠਿਯਨ ਛੂਟੀ ॥
ਲਾਠੀਆਂ ਦੇ ਮਾਰਨ ਨਾਲ ਜਟਾਵਾਂ ਖੁਲ੍ਹ ਗਈਆਂ।
ਕਿਸੀ ਨਖਨ ਕੇ ਘਾਇ ਬਿਰਾਜੈਂ ॥
ਕਿਸੇ (ਦੇ ਮੁਖ ਉਤੇ) ਨਹੁੰ ਦਾ ਜ਼ਖ਼ਮ ਲਗਿਆ ਹੋਇਆ ਸੀ,
ਜਨੁ ਕਰਿ ਚੜੇ ਚੰਦ੍ਰਮਾ ਰਾਜੈਂ ॥੫॥
ਮਾਨੋ ਚੰਦ੍ਰਮਾ ਚੜ੍ਹਿਆ ਹੋਇਆ ਹੋਵੇ ॥੫॥
ਕੇਸ ਅਕੇਸ ਹੋਤ ਕਹੀ ਭਏ ॥
ਕਈ ਕੇਸਾਂ (ਜਟਾਵਾਂ) ਵਾਲੇ ਬਿਨਾ ਕੇਸਾਂ ਦੇ ਹੋ ਗਏ।
ਕਿਤੇ ਹਨੇ ਨਸਿ ਕਿਨ ਮਰ ਗਏ ॥
ਕਿਤਨੇ ਮਾਰੇ ਗਏ, ਕਿਤਨੇ ਨਸ ਗਏ (ਅਤੇ ਕਿਤਨੇ) ਮਰ ਗਏ।
ਕਾਟਿ ਕਾਟਿ ਦਾਤਨ ਕੋਊ ਖਾਹੀ ॥
ਕਈ ਦੰਦਾਂ ਨਾਲ ਇਕ ਦੂਜੇ ਨੂੰ ਕਟ ਕੇ ਖਾਂਦੇ।
ਐਸੋ ਕਹੂੰ ਜੁਧ ਭਯੋ ਨਾਹੀ ॥੬॥
ਇਸ ਤਰ੍ਹਾਂ ਦਾ ਯੁੱਧ ਅਗੇ ਕਦੇ ਨਹੀਂ ਹੋਇਆ ॥੬॥
ਐਸੀ ਮਾਰਿ ਜੂਤਿਯਨ ਪਰੀ ॥
ਜੁਤੀਆਂ ਦੀ ਅਜਿਹੀ ਮਾਰ ਪਈ
ਜਟਾ ਨ ਕਿਸਹੂੰ ਸੀਸ ਉਬਰੀ ॥
ਕਿ ਕਿਸੇ ਦੇ ਸਿਰ ਉਤੇ ਜਟਾ ਨਾ ਰਹੀ।
ਕਿਸੂ ਕੰਠ ਕੰਠੀ ਨਹਿ ਰਹੀ ॥
ਕਿਸੇ ਦੇ ਗਲੇ ਵਿਚ ਕੰਠੀ ਨਾ ਰਹੀ।
ਬਾਲਕ ਰਾਮ ਪਨ੍ਰਹੀ ਤਬ ਗਹੀ ॥੭॥
ਤਦ ਬਾਲਕ ਰਾਮ ਨੇ ਹੱਥ ਵਿਚ ਜੁਤੀ ਪਕੜ ਲਈ ॥੭॥
ਏਕ ਸੰਨ︀ਯਾਸੀ ਕੇ ਸਿਰ ਝਾਰੀ ॥
(ਉਸ ਨੇ) ਇਕ ਸੰਨਿਆਸੀ ਦੇ ਸਿਰ ਵਿਚ ਜੁਤੀ ਮਾਰੀ
ਦੂਜੇ ਕੇ ਮੁਖ ਊਪਰ ਮਾਰੀ ॥
ਅਤੇ ਦੂਜੇ (ਸੰਨਿਆਸੀ) ਦੇ ਮੂੰਹ ਉਤੇ ਮਾਰੀ।
ਸ੍ਰੌਨਤ ਬਹਿਯੋ ਬਦਨ ਜਬ ਫੂਟਿਯੋ ॥
ਜਦ ਮੂੰਹ ਫੁਟਿਆ ਤਾਂ ਲਹੂ ਵਗਿਆ,
ਸਾਵਨ ਜਾਨ ਪਨਾਰੋ ਛੂਟਿਯੋ ॥੮॥
ਮਾਨੋ ਸਾਵਣ (ਮਹੀਨੇ) ਵਿਚ ਪਰਨਾਲਾ ਵਗਿਆ ਹੋਵੇ ॥੮॥
ਤਬ ਸਭ ਹੀ ਸੰਨ︀ਯਾਸੀ ਧਾਏ ॥
ਤਦ ਸਾਰੇ ਸੰਨਿਆਸੀ ਧਾ ਕੇ ਪੈ ਗਏ
ਗਹਿ ਗਹਿ ਹਾਥ ਜੂਤਿਯੈ ਆਏ ॥
ਅਤੇ ਹੱਥਾਂ ਵਿਚ ਜੁਤੀਆਂ ਫੜ ਫੜ ਕੇ ਆ ਗਏ।
ਚੌੜ ਭਰਥ ਰੰਡੀਗਿਰ ਦੌਰੇ ॥
ਚੌੜ ਭਰਥ ਅਤੇ ਰੰਡੀਗਿਰ ਵੀ ਦੌੜੇ
ਲੈ ਲੈ ਢੋਵ ਚੇਲਕਾ ਔਰੇ ॥੯॥
ਅਤੇ ਬਹੁਤ ਸਾਰੇ ਚੇਲੇ ਇਕੱਠੇ ਕਰ ਲਿਆਏ ॥੯॥
ਬਾਲਕ ਰਾਮ ਘੇਰਿ ਕੈ ਲਿਯੋ ॥
(ਉਨ੍ਹਾਂ ਨੇ) ਬਾਲਕ ਰਾਮ ਨੂੰ ਘੇਰ ਲਿਆ
ਜੂਤਨ ਸਾਥ ਦਿਵਾਨੋ ਕਿਯੋ ॥
ਅਤੇ ਜੁਤੀਆਂ ਮਾਰ ਮਾਰ ਕੇ ਹੋਸ਼ ਭੁਲਾ ਦਿੱਤੀ।
ਘੂਮਿ ਭੂਮਿ ਕੇ ਊਪਰ ਛਰਿਯੋ ॥
(ਉਹ) ਭਵਾਟਣੀਆਂ ਖਾ ਖਾ ਕੇ ਧਰਤੀ ਉਤੇ ਡਿਗਿਆ।
ਜਨੁ ਕਰਿ ਬੀਜੁ ਮੁਨਾਰਾ ਪਰਿਯੋ ॥੧੦॥
ਮਾਨੋ ਬਿਜਲੀ ਦੇ ਪਿਆਂ ਮੁਨਾਰਾ ਡਿਗਿਆ ਹੋਵੇ ॥੧੦॥