ਸਵੈਯਾ

SWAYYA

ਸਵੈਯਾ:

ਕਿਉ ਤਨ ਕੀ ਮਨਿ ਸੰਕ ਕਰੈ ਥਿਰ ਤੋ ਜਗ ਮੈ ਅਬ ਤੂ ਰਹੈ ਹੈ

‘O mind! why are you in doubt about the body, you have not to remain stable in the world for ever

ਹੇ ਮਨ! ਸ਼ਰੀਰ ਦੀ ਕਿਉਂ ਚਿੰਤਾ ਕਰਦਾ ਹੈਂ, ਹੁਣ ਤੂੰ ਜਗਤ ਵਿਚ ਸਥਿਰ ਤਾਂ ਨਹੀਂ ਰਹਿਣਾ ਹੈਂ।

ਯਾ ਤੇ ਭਲੋ ਕਛੂ ਇਹ ਤੇ ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈ

What more virtuous act you can perform? Therefore do this praiseworthy task in the war, because ultimately once, the body is to be abandoned

ਇਸ ਲਈ ਇਸ ਤੋਂ ਹੋਰ ਕੁਝ ਵੀ ਚੰਗਾ ਨਹੀਂ ਹੈ (ਕਿਉਂਕਿ ਇਸ ਨਾਲ) ਰਣ-ਭੂਮੀ ਵਿਚ ਯਸ਼ ਲਵੇਂਗਾ ਅਤੇ ਅੰਤ ਵਿਚ (ਸ਼ਰੀਰ ਤਿਆਗ ਕੇ ਸੁਅਰਗ ਵਿਚ) ਜਾਵੇਂਗਾ।

ਰੇ ਮਨ ਢੀਲ ਰਹਿਯੋ ਗਹਿ ਕਾਹੇ ਤੇ ਅਉਸਰ ਬੀਤ ਗਏ ਪਛੁਤੈ ਹੈ

‘O mind! do not delay, because you will avail nothing except repentance, when the opportunity is lost

ਹੇ ਮਨ! ਢਿੱਲ ਕਿਸ ਲਈ ਕਰ ਰਿਹਾ ਹੈਂ (ਕਿਉਂਕਿ) ਮੌਕੇ ਦੇ ਚੁਕ ਜਾਣ ਨਾਲ (ਫਿਰ) ਪਛਤਾਉਂਦਾ ਰਹੇਂਗਾ।

ਸੋਕ ਨਿਵਾਰਿ ਨਿਸੰਕ ਹੁਇ ਦੈ ਭਗਵਾਨ ਸੋ ਭਿਛਕ ਹਾਥਿ ਹੈ ॥੧੫੫੮॥

Therefore forsaking anxiety, give away the begged articles without any hesitation, because you will never again get such beggar like the Lord himself .

(ਤਾਂ ਤੇ) ਗ਼ਮ ਨੂੰ ਨਿਵਾਰ ਕੇ ਅਤੇ ਨਿਸੰਗ ਹੋ ਕੇ (ਦਾਨ) ਦੇ ਦਿਓ (ਕਿਉਂਕਿ) ਭਗਵਾਨ ਵਰਗਾ ਭਿਖਾਰੀ (ਫਿਰ) ਹੱਥ ਨਹੀਂ ਆਉਣਾ ॥੧੫੫੮॥

ਮਾਗਤ ਜੋ ਬਿਧਿ ਸ︀ਯਾਮ ਅਰੇ ਮਨ ਸੋ ਤਜਿ ਸੰਕ ਨਿਸੰਕ ਹੁਇ ਦੀਜੈ

‘Whatever Krishna is asking for, O my mind! give it without any hesitation

ਹੇ ਮਨ! ਜੋ ਬ੍ਰਹਮਾ ਅਤੇ ਕ੍ਰਿਸ਼ਨ ਮੰਗਦਾ ਹੈ, ਉਹ ਸ਼ੰਕੇ ਨੂੰ ਛਡ ਕੇ ਅਤੇ ਨਿਸੰਗ ਹੋ ਕੇ ਦੇ ਦਿਓ।

ਜਾਚਤ ਹੈ ਜਿਹ ਤੇ ਸਗਰੋ ਜਗ ਸੋ ਤੁਹਿ ਮਾਗਤ ਢੀਲ ਕੀਜੈ

He, from whom all the world begs, he is standing before you as a beggar, therefore do not delay further

ਜਿਸ ਤੋਂ ਸਾਰਾ ਜਗਤ ਮੰਗਦਾ ਹੈ, ਉਹ ਤੇਰੇ ਪਾਸੋਂ ਮੰਗ ਰਿਹਾ ਹੈ, (ਇਸ ਵਾਸਤੇ ਉਸ ਨੂੰ ਦਾਨ ਦੇਣੋ) ਢਿਲ ਨਾ ਕਰੋ।

ਅਉਰ ਬਿਚਾਰ ਕਰੋ ਕਛੂ ਅਬ ਯਾ ਮਹਿ ਤੋ ਰਤੀ ਸੁਖ ਛੀਜੈ

‘Leave all other ideas, there will remain no shortage in your comfort

ਹੁਣ ਹੋਰ ਕੋਈ ਵਿਚਾਰ ਨਾ ਕਰੋ (ਕਿਉਂਕਿ) ਇਸ ਵਿਚ ਰਤਾ ਜਿੰਨਾ ਵੀ ਹਰਜ ਨਹੀਂ ਹੈ।

ਦਾਨਨ ਦੇਤ ਮਾਨ ਕਰੋ ਬਸੁ ਦੈ ਅਸੁ ਦੈ ਜਗ ਮੈ ਜਸੁ ਲੀਜੈ ॥੧੫੫੯॥

On giving charity, one should not be proud and thoughtful: therefore get the profit of approbation after surrendering everything.”1559.

ਦਾਨ ਦਿੰਦਿਆਂ ਅਭਿਮਾਨ ਨਾ ਕਰੋ ਅਤੇ ਧਰਤੀ ਤੇ ਧਨ ('ਅਸੁ') ਪ੍ਰਦਾਨ ਕਰ ਕੇ ਜਗਤ ਵਿਚ ਯਸ਼ ਲਵੋ ॥੧੫੫੯॥

ਬਾਮਨ ਬੇਖ ਕੈ ਸ︀ਯਾਮ ਜੁ ਚਾਹਤ ਸ੍ਰੀ ਹਰਿ ਕੋ ਤਿਹ ਭੂਪਤਿ ਦੀਨੋ

Whatever Krishna had begged in the garb of a Brahmin, the king have the same to him

ਬ੍ਰਾਹਮਣ ਦੇ ਭੇਸ ਵਿਚ ਸ਼ਿਆਮ ਨੂੰ ਜੋ ਕੁਝ ਚਾਹੁੰਦਾ ਸੀ, ਰਾਜੇ ਨੇ ਓਹੀ ਸ੍ਰੀ ਕ੍ਰਿਸ਼ਨ ਨੂੰ ਦੇ ਦਿੱਤਾ।

ਜੋ ਚਤੁਰਾਨਨ ਕੇ ਚਿਤ ਮੈ ਕਬਿ ਰਾਮ ਕਹੈ ਸੁ ਵਹੈ ਨ੍ਰਿਪ ਕੀਨੋ

Alongwith this, whatever was in the mind of Brahma the king also did that

ਜੋ ਕੁਝ ਬ੍ਰਹਮਾ ਦੇ ਚਿੱਤ ਵਿਚ (ਇੱਛਾ) ਸੀ, ਕਵੀ ਰਾਮ ਕਹਿੰਦੇ ਹਨ, ਓਹੀ ਰਾਜੇ ਨੇ (ਪੂਰੀ) ਕਰ ਦਿੱਤੀ।

ਜੋ ਵਹ ਮਾਗਤਿ ਸੋਊ ਦਯੋ ਤਬ ਦੇਤ ਸਮੈ ਰਸ ਮੈ ਮਨ ਭੀਨੋ

Whatever they had asked for, the king handed it over affectionately

ਜੋ ਕੁਝ ਉਹ ਮੰਗਦੇ ਸਨ, ਓਹੀ ਉਸੇ ਵੇਲੇ ਦੇ ਦਿੱਤਾ ਅਤੇ ਦੇਣ ਵੇਲੇ (ਰਾਜੇ ਦਾ) ਮਨ (ਪ੍ਰੇਮ) ਰਸ ਵਿਚ ਭਿਜਿਆ ਹੋਇਆ ਸੀ।

ਦਾਨ ਕ੍ਰਿਪਾਨ ਦੁਹੂੰ ਬਿਧਿ ਕੈ ਤਿਹੁ ਲੋਕਨ ਮੈ ਅਤਿ ਹੀ ਜਸੁ ਲੀਨੋ ॥੧੫੬੦॥

In this way with charity and with sword, in the bravery of both kinds, the king earned great praise.1560.

ਦਾਨ ਅਤੇ ਕ੍ਰਿਪਾਨ ਦੇ ਦੋਹਾਂ ਢੰਗਾਂ ਨਾਲ (ਰਾਜੇ ਨੇ) ਤਿੰਨਾਂ ਲੋਕਾਂ ਵਿਚ ਅਤਿ ਅਧਿਕ ਯਸ਼ ਪ੍ਰਾਪਤ ਕਰ ਲਿਆ ॥੧੫੬੦॥

ਬ੍ਰਹਮ ਕਰੀਟ ਤਵੀਤ ਲਯੋ ਹਰਿ ਗਾਜਿ ਉਠੇ ਤਬ ਹੀ ਸਬ ਸੂਰੇ

Brahma took away the crown and Krishna the amulet, then all the warriors roared and

(ਰਾਜੇ ਕੋਲੋਂ) ਬ੍ਰਹਮਾ ਨੇ ਮੁਕੁਟ ਅਤੇ ਕ੍ਰਿਸ਼ਨ ਨੇ ਤਵੀਤ ਲੈ ਲਿਆ। ਤਦ ਸਾਰੇ ਸੂਰਮੇ ਗੱਜਣ ਲਗ ਗਏ।

ਧਾਇ ਪਰੇ ਨ੍ਰਿਪ ਪੈ ਮਿਲਿ ਕੈ ਚਿਤਿ ਮੈ ਚਪਿ ਰੋਸਿ ਕੈ ਮਾਰਿ ਮਰੂਰੈ

Getting extremely enraged in their mind they fell upon the king

ਸਾਰੇ ਮਿਲ ਕੇ ਰਾਜੇ ਉਤੇ ਭਜ ਕੇ ਜਾ ਪਏ ਜਿਨ੍ਹਾਂ ਨੇ ਚਿਤ ਵਿਚ ਖਿਝ ਅਤੇ ਕ੍ਰੋਧ ਨਾਲ ਵਟ ਖਾਏ ਹੋਏ ਹਨ।

ਭੂਪਿ ਹਨੇ ਬਰ ਬੀਰ ਘਨੇ ਸੁ ਪਰੇ ਧਰਿ ਊਪਰਿ ਲਾਗਤਿ ਰੂਰੇ

The king had destroyed many warriors and they were looking so elegant,

ਰਾਜੇ ਨੇ ਵੀ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ ਹਨ ਜੋ ਧਰਤੀ ਉਤੇ ਪਏ ਬਹੁਤ ਸੁੰਦਰ ਲਗਦੇ ਹਨ,

ਛਾਰ ਲਗਾਇ ਕੈ ਅੰਗ ਮਲੰਗ ਰਹੇ ਮਨੋ ਸੋਇ ਕੈ ਖਾਇ ਧਤੂਰੇ ॥੧੫੬੧॥

While lying on the earth as if the hermits were sleeping on the earth, after smearing their bodies with ashes and eating thorn-apples.1561.

ਮਾਨੋ ਮਲੰਗ ਲੋਕ ਸ਼ਰੀਰ ਉਤੇ ਸੁਆਹ ਮਲ ਕੇ ਅਤੇ ਧਤੂਰੇ ਖਾ ਕੇ ਸੁਤੇ ਪਏ ਹੋਣ ॥੧੫੬੧॥

ਹੇਰਿ ਸਬੈ ਮਿਲਿ ਘੇਰਿ ਲਯੋ ਸੁ ਭਯੋ ਮਨ ਭੂਪਤਿ ਕੋਪਮਈ ਹੈ

After searching for the king, all besieged him, who became extremely angry.

ਸਭ ਨੇ ਵੇਖ ਕੇ ਅਤੇ ਮਿਲ ਕੇ (ਰਾਜੇ ਨੂੰ) ਘੇਰ ਲਿਆ ਹੈ, ਉਸ ਵੇਲੇ ਰਾਜੇ ਦਾ ਮਨ ਕ੍ਰੋਧਮਈ ਹੋ ਗਿਆ ਹੈ।

ਰਾਮ ਅਯੋਧਨ ਮੈ ਫਿਰ ਕੈ ਕਰਰੀ ਕਰ ਬੀਚ ਕਮਾਨ ਲਈ ਹੈ

He, moving in the battlefield, caught hold of a firm bow in his hand,

ਰਾਮ (ਕਵੀ ਕਹਿੰਦੇ ਹਨ, ਰਾਜੇ ਨੇ) ਯੁੱਧ-ਭੂਮੀ ਵਿਚ ਫਿਰ ਕੇ ਹੱਥ ਵਿਚ ਕਠੋਰ ਕਮਾਨ ਪਕੜ ਲਈ ਹੈ

ਸੂਰਜ ਕੀ ਸਸਿ ਕੀ ਜਮ ਕੀ ਹਰਿ ਕੀ ਬਹੁ ਸੈਨ ਗਿਰਾਇ ਦਈ ਹੈ

And knocked down the forces of Surya, Chandra and

ਅਤੇ ਸੂਰਜ ਦੀ, ਚੰਦ੍ਰਮਾ ਦੀ, ਯਮ ਦੀ ਅਤੇ ਸ੍ਰੀ ਕ੍ਰਿਸ਼ਨ ਦੀ ਬਹੁਤ ਸਾਰੀ ਸੈਨਾ ਮਾਰ ਸੁਟੀ ਹੈ।

ਮਾਨਹੁ ਫਾਗੁਨ ਮਾਸ ਕੇ ਭੀਤਰ ਪਉਨ ਬਹਿਓ ਪਤ ਝਾਰ ਭਈ ਹੈ ॥੧੫੬੨॥

Yama like the leaves falling on the ground by the blowing wind in the season of Phagun.1562.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੇ ਮਹੀਨੇ ਵਿਚ ਪੌਣ ਚਲੀ ਹੈ ਜਿਸ ਕਰ ਕੇ ਪੱਤਰ ਝੜ ਗਏ ਹਨ ॥੧੫੬੨॥

ਪਾਨਿ ਸੰਭਾਰਿ ਬਡੋ ਧਨੁ ਭੂਪਤਿ ਰੁਦ੍ਰ ਲਿਲਾਟ ਮੈ ਬਾਨੁ ਲਗਾਯੋ

Taking a large bow in his hand, the king inflicted an arrow in the forehead of Rudra

ਰਾਜਾ (ਖੜਗ ਸਿੰਘ) ਨੇ ਹੱਥ ਵਿਚ ਬਹੁਤ ਵੱਡਾ ਧਨੁਸ਼ ਫੜ ਕੇ ਸ਼ਿਵ ਦੇ ਮੱਥੇ ਵਿਚ ਤੀਰ ਮਾਰ ਦਿੱਤਾ ਹੈ।

ਏਕ ਕੁਬੇਰ ਕੇ ਮਾਰਿਓ ਰਿਦੈ ਸਰ ਲਾਗਤਿ ਡਾਰਿ ਹਥਿਆਰ ਪਰਾਯੋ

He shot one arrow in the heart of Kuber, who ran away from the field, throwing away his weapons

ਇਕ ਬਾਣ ਕੁਬੇਰ ਦੇ ਹਿਰਦੇ ਵਿਚ ਮਾਰਿਆ ਹੈ (ਜੋ ਤੀਰ ਦੇ) ਲਗਦਿਆਂ ਹੀ ਹਥਿਆਰ ਛੱਡ ਕੇ ਭਜ ਗਿਆ ਹੈ।

ਦੇਖਿ ਜਲਾਧਿਪ ਤਾਹਿ ਦਸਾ ਰਨ ਛਾਡਿ ਭਜਿਯੋ ਮਨ ਮੈ ਡਰ ਪਾਯੋ

ਉਸ ਦੀ ਹਾਲਤ ਨੂੰ ਵਰੁਨ ਦੇਵਤਾ ਵੀ ਵੇਖ ਕੇ ਰਣ-ਭੂਮੀ ਛਡ ਕੇ ਭਜ ਗਿਆ ਹੈ ਅਤੇ ਮਨ ਵਿਚ ਬਹੁਤ ਡਰ ਰਿਹਾ ਹੈ।

ਧਾਇ ਪਰਿਯੋ ਰਿਸ ਕੈ ਜਮੁ ਯਾ ਪਰ ਸੋ ਨ੍ਰਿਪ ਬਾਨ ਸੋ ਭੂਮਿ ਗਿਰਾਯੋ ॥੧੫੬੩॥

Varuna, seeing their plight, became fearful and fled away, on this, Yama in fury fell upon the king, who knocked him down on the ground with this arrow.1563.

ਯਮਰਾਜ ਕ੍ਰੋਧਵਾਨ ਹੋ ਕੇ ਉਸ ਉਤੇ ਟੁਟ ਪਿਆ ਹੈ, ਉਸ ਨੂੰ ਵੀ ਰਾਜਾ (ਖੜਗ ਸਿੰਘ) ਨੇ ਬਾਣ ਮਾਰ ਕੇ ਭੂਮੀ ਉਤੇ ਡਿਗਾ ਦਿੱਤਾ ਹੈ ॥੧੫੬੩॥

ਯੌ ਜਮਰਾਜ ਗਿਰਾਇ ਦਯੋ ਤਬ ਹੀ ਰਿਸ ਕੈ ਹਰਿ ਕੋ ਦਲ ਧਾਯੋ

ਇਸ ਤਰ੍ਹਾਂ (ਜਦ) ਯਮਰਾਜ ਨੂੰ ਡਿਗਾ ਦਿੱਤਾ, ਤਦ ਹੀ ਸ੍ਰੀ ਕ੍ਰਿਸ਼ਨ ਦੀ ਸੈਨਾ ਕ੍ਰੋਧਿਤ ਹੋ ਕੇ ਆ ਪਈ।

ਆਏ ਹੈ ਕੋਪ ਭਰੈ ਪਟ ਦੁਇ ਬਿਬਿਧਾਯੁਧ ਲੈ ਤਿਨ ਜੁਧੁ ਮਚਾਯੋ

When Yama was knocked down, then the army of Krishna ran forward, in ire, and two of its warriors began a dreadful war, taking up various types of arms

ਦੋ ਕ੍ਰੋਧ ਨਾਲ ਭਰੇ ਹੋਏ ਸੂਰਵੀਰ ਆਏ ਹਨ ਅਤੇ ਉਨ੍ਹਾਂ ਨੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਯੁੱਧ ਮਚਾਇਆ ਹੈ।

ਸਿੰਘ ਹੁਤੋ ਬਲਵੰਡ ਸੋ ਜਾਦਵ ਸੋ ਰਿਸ ਸੋ ਨ੍ਰਿਪ ਮਾਰਿ ਗਿਰਾਯੋ

The Yadava warriors were very brave, the king, in his anger, killed them

ਬਲਵੰਡ ਸਿੰਘ (ਨਾਂ ਦਾ ਇਕ) ਯਾਦਵ ਸੀ, ਉਸ ਨੂੰ ਰਾਜੇ ਨੇ ਗੁੱਸੇ ਨਾਲ ਮਾਰ ਦਿੱਤਾ ਹੈ।

ਬਾਹੁ ਬਲੀ ਬਰਮਾਕ੍ਰਿਤ ਬੰਧੁ ਸੋਊ ਰਨ ਤੇ ਜਮਲੋਕਿ ਪਠਾਯੋ ॥੧੫੬੪॥

And in this way, both the brothers, Bahubali and Vikramakrat were despatched to the abode of Yama.1564.

(ਦੂਜਾ) ਬਰਮਾਕ੍ਰਿਤ ਦਾ ਭਰਾ 'ਬਾਹੁਬਲੀ' ਸੀ, ਉਸ ਨੂੰ ਯੁੱਧ-ਖੇਤਰ ਤੋਂ ਯਮ ਲੋਕ ਭੇਜ ਦਿੱਤਾ ਹੈ ॥੧੫੬੪॥

ਅਉਰ ਮਹਾਬਲੀ ਸਿੰਘ ਹੁਤੋ ਸੰਗ ਤੇ ਜਸ ਸਿੰਘ ਕੋ ਮਾਰਿ ਲਯੋ

Mahabali Singh and Tej Singh, who were with them, they were also killed by the kinhg

ਉਸ ਦੇ ਨਾਲ ਹੋਰ ਮਹਾਬਲੀ ਸਿੰਘ ਅਤੇ ਜਸ ਸਿੰਘ ਵੀ ਸਨ, ਜਿੰਨ੍ਹਾਂ ਨੂੰ (ਰਾਜੇ ਨੇ) ਮਾਰ ਦਿੱਤਾ ਹੈ।

ਪੁਨਿ ਬੀਰ ਮਹਾ ਜਸ ਸਿੰਘ ਹੁਤੋ ਰਿਸ ਕੈ ਇਹ ਸਾਮੁਹੇ ਆਇ ਗਯੋ

Then Mahajas Singh, another warrior, getting enraged, came in front of the king,

ਫਿਰ ਮਹਾ ਸ਼ੂਰਵੀਰ ਜਸ ਸਿੰਘ ਸੀ, ਜੋ ਕ੍ਰੋਧਵਾਨ ਹੋ ਕੇ ਸਾਹਮਣੇ ਆ ਗਿਆ।

ਸੋਊ ਖਗ ਸੰਭਾਰ ਕੈ ਕੋਪ ਭਰੇ ਤਿਹ ਕੌ ਨ੍ਰਿਪ ਨੈ ਲਲਕਾਰ ਲਯੋ

Who challenged him, holding out his dagger

ਉਸ ਨੂੰ ਰਾਜੇ ਨੇ ਖੜਗ ਸੰਭਾਲ ਕੇ ਅਤੇ ਕ੍ਰੋਧ ਕਰ ਕੇ ਲਲਕਾਰਾ ਮਾਰ ਕੇ (ਬੁਲਾ) ਲਿਆ ਹੈ।

ਕੀਯੋ ਏਕ ਹੀ ਬਾਰ ਪ੍ਰਹਾਰ ਕ੍ਰਿਪਾਨ ਕੋ ਅੰਤ ਕੇ ਧਾਮਿ ਪਠਾਇ ਦਯੋ ॥੧੫੬੫॥

With only one stroke of the dagger, he went to the abode of Yama.1565.

ਇਕੋ ਵਾਰ ਕ੍ਰਿਪਾਨ ਦਾ ਪ੍ਰਹਾਰ ਕਰ ਕੇ ਉਸ ਨੂੰ ਯਮ ਲੋਕ ਭੇਜ ਦਿੱਤਾ ਹੈ ॥੧੫੬੫॥