ਦੋਹਰਾ ॥
ਦੋਹਰਾ:
ਕਾਜ ਕਵਨ ਆਈ ਹੁਤੀ ਕਹ ਚਰਿਤ੍ਰ ਇਨ ਕੀਨ ॥
ਉਹ ਕਿਹੜੇ ਕੰਮ ਲਈ ਆਈ ਸੀ ਅਤੇ ਉਸ ਨੇ ਕੀ ਚਰਿਤ੍ਰ ਕੀਤਾ।
ਭੇਦ ਅਭੇਦ ਕਛੁ ਨ ਲਖਿਯੋ ਚਲਿ ਘਰ ਗਯੋ ਮਤਿਹੀਨ ॥੭॥
ਉਸ ਮਤਹੀਨ ਨੇ ਕੋਈ ਭੇਦ ਅਭੇਦ ਨਹੀਂ ਪਾਇਆ ਅਤੇ ਘਰ ਨੂੰ ਚਲਾ ਗਿਆ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੯॥੩੪੭੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੯॥੩੪੭੮॥ ਚਲਦਾ॥