ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ

One who is beyond praise and slander, who looks upon gold and iron alike

ਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ), ਉਸਤਤਿ = ਵਡਿਆਈ। ਜਿਹਿ = ਜਿਸ (ਦੇ ਮਨ) ਨੂੰ। ਕੰਚਨ = ਸੋਨਾ। ਲੋਹ = ਲੋਹਾ। ਸਮਾਨਿ = ਇਕੋ ਜਿਹਾ।

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥

- says Nanak, listen, mind: know that such a person is liberated. ||14||

ਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥੧੪॥ ਮੁਕਤਿ = ਮੋਹ ਤੋਂ ਖ਼ਲਾਸੀ। ਤਾਹਿ = ਉਸ (ਮਨੁੱਖ) ਨੇ (ਪ੍ਰਾਪਤ ਕੀਤੀ ਹੈ)। ਤੇ = ਤੂੰ। ਜਾਨਿ = ਸਮਝ ਲੈ ॥੧੪॥