ਚੌਪਈ ॥

ਚੌਪਈ:

ਜੈਸੋ ਅਤਿ ਸੁੰਦਰ ਮੇਰੋ ਬਰ ॥

ਜਿਹੋ ਜਿਹਾ ਮੇਰਾ ਪਤੀ ਸੁੰਦਰ ਹੈ,

ਤੁਹਿ ਵਾਰੌ ਵਾ ਕੇ ਇਕ ਪਗ ਪਰ ॥

ਤੇਰੇ ਵਰਗੇ (ਮੈਂ) ਉਸ ਦੇ ਇਕ ਪੈਰ ਤੋਂ ਵਾਰ ਦਿਆਂ।

ਤਿਹ ਤਜਿ ਤੁਹਿ ਕੈਸੇ ਹੂੰ ਨ ਭਜਿ ਹੋਂ ॥

ਉਸ ਨੂੰ ਛਡ ਕੇ ਮੈਂ ਤੇਰੇ ਨਾਲ ਕਿਸੇ ਤਰ੍ਹਾਂ ਵੀ ਰਮਣ ਨਹੀਂ ਕਰ ਸਕਦੀ

ਲੋਕ ਲਾਜ ਕੁਲ ਕਾਨਿ ਨ ਤਜਿ ਹੋਂ ॥੮॥

ਅਤੇ ਲੋਕ ਲਾਜ ਅਤੇ ਕੁਲ ਦੀ ਅਣਖ ਨੂੰ ਨਹੀਂ ਛਡ ਸਕਦੀ ॥੮॥

ਸੁਨਤ ਬਚਨ ਮੂਰਖ ਹਰਖਾਨ੍ਰਯੋ ॥

ਇਹ ਗੱਲ ਸੁਣ ਕੇ ਮੂਰਖ (ਰਾਜਾ) ਪ੍ਰਸੰਨ ਹੋ ਗਿਆ

ਪਤੀਬ੍ਰਤਾ ਨਾਰੀ ਕਹ ਜਾਨ︀ਯੋ ॥

ਅਤੇ ਆਪਣੀ ਇਸਤਰੀ ਨੂੰ ਪਤਿਬ੍ਰਤਾ ਸਮਝਣ ਲਗਾ।

ਸਿਰ ਪਰ ਧਰਿ ਪਲਕਾ ਪਰ ਨਚਾ ॥

ਸਿਰ ਉਤੇ ਮੰਜੀ ਨੂੰ ਚੁਕ ਕੇ ਨਚਣ ਲਗਾ।

ਇਹ ਬਿਧਿ ਜਾਰਿ ਨਾਰਿ ਜੁਤ ਬਚਾ ॥੯॥

ਇਸ ਤਰ੍ਹਾਂ ਯਾਰ ਨਾਰੀ ਸਮੇਤ ਬਚ ਗਿਆ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੩॥੬੮੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੩॥੬੮੭੨॥ ਚਲਦਾ॥