ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ

The stream of the Lord's Name flows like the Ganges, invincible and unstoppable. The Sikhs of the Sangat all bathe in it.

(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤ ਇਸ਼ਨਾਨ ਕਰਦੀ ਹੈ। ਅਜੈ = ਨਾਹ ਜਿੱਤਿਆ ਜਾਣ ਵਾਲਾ, ਰੱਬੀ। ਗੰਗ ਜਲੁ = ਗੰਗਾ ਦਾ ਜਲ। ਅਟਲੁ = ਸਦਾ-ਥਿਰ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦੀ ਹੈ।

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ

It appears as if the holy texts like the Puraanaas are being recited there and Brahma himself sings the Vedas.

(ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ)। ਬਾਚਅਹਿ = ਪੜ੍ਹੇ ਜਾਂਦੇ ਹਨ। ਮੁਖਿ = ਮੂੰਹੋਂ। ਗਾਵੈ = ਗਾਉਂਦਾ ਹੈ। ਪੁਰਾਣ = ਵਿਆਸ ਰਿਸ਼ੀ ਦੇ ਲਿਖੇ ਹੋਏ ਅਠਾਰਾਂ ਧਰਮ-ਪੁਸਤਕ।

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ

The invincible chauri, the fly-brush, waves over His head; with His mouth, He drinks in the Ambrosial Nectar of the Naam.

(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ। ਢੁਲੈ = ਝੁੱਲ ਰਿਹਾ ਹੈ।

ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ

The Transcendent Lord Himself has placed the royal canopy over the head of Guru Arjun.

ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ। ਗੁਰੂ ਅਰਜੁਨ ਸਿਰਿ = ਗੁਰੂ ਅਰਜੁਨ ਦੇ ਸਿਰ ਉਤੇ। ਪਰਮੇਸਰਿ = ਪਰਮੇਸਰ ਨੇ।

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ

Guru Nanak, Guru Angad, Guru Amar Daas and Guru Raam Daas met together before the Lord.

ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ। ਮਿਲਿ = ਮਿਲ ਕੇ। ਹਰਿ ਪਹਿ = ਹਰੀ ਦੇ ਕੋਲ।

ਹਰਿਬੰਸ ਜਗਤਿ ਜਸੁ ਸੰਚਰੵਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥

So speaks HARBANS: Their Praises echo and resound all over the world; who can possibly say that the Great Gurus are dead? ||1||

ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥ ਹਰਿਬੰਸ = ਹੇ ਹਰਿਬੰਸ ਕਵੀ! ਜਗਤਿ = ਸੰਸਾਰ ਵਿਚ। ਸੰਚਰ੍ਯ੍ਯਉ = ਪਸਰਿਆ ਹੈ। ਮਿਲਿ ਗੁਰ = ਗੁਰੂ ਨੂੰ ਮਿਲ ਕੇ। ਮੁਯਉ = ਮੋਇਆ ਹੈ ॥੧॥