ਸਲੋਕ ॥
Salok:
ਸਲੋਕ।
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
He grants our hearts' desires, and fulfills all our hopes.
ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ।
ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥
He destroys pain and suffering; remember God in meditation, O Nanak - He is not far away. ||1||
ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਕਲਿ = ਝਗੜੇ ॥੧॥
ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥
Love Him, with whom you enjoy all pleasures.
ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ = ਉਸ ਨਾਲ।
ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥
Do not forget that Lord, even for an instant; O Nanak, He fashioned this beautiful body. ||2||
ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ ਬਿੰਦ = ਰਤਾ ਕੁ ਸਮਾ ਭੀ। ਨ ਵਿਸਰਉ = ਭੁੱਲ ਨਾਹ ਜਾਏ {ਵਿਸਰਉ = ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ}। ਜਿਨਿ = ਜਿਸ ਪ੍ਰਭੂ ਨੇ। ਸੁੰਦਰੁ ਦੇਹੁ = ਸੋਹਣਾ ਜਿਸਮ। {ਲਫ਼ਜ਼ 'ਦੇਹੁ' ਪੁਲਿੰਗ ਵਿਚ ਵਰਤਿਆ ਗਿਆ ਹੈ} ॥੨॥