ਕਾਨੜਾ ਮਹਲਾ ੫ ਘਰੁ ੭ ॥
Kaanraa, Fifth Mehl, Seventh House:
ਰਾਗ ਕਾਨੜਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥
My thirst has been quenched, meeting with the Holy.
ਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ। ਤਿਖ = ਤ੍ਰਿਸ਼ਨਾ, ਮਾਇਆ ਦੀ ਤ੍ਰਿਹ। ਮਿਲਿ = ਮਿਲ ਕੇ।
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
The five thieves have run away, and I am in peace and poise; singing, singing, singing the Glorious Praises of the Lord, I obtain the Blessed Vision of my Beloved. ||1||Pause||
ਪ੍ਰਭੂ ਦੇ ਦਰਸ਼ਨ ਦੀ ਤਾਂਘ ਵਿਚ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ ॥੧॥ ਰਹਾਉ ॥ ਪੰਚ ਚੋਰ = (ਆਤਮਕ ਜੀਵਨ ਦੇ ਸਰਮਾਏ ਨੂੰ ਚੁਰਾਣ ਵਾਲੇ ਕਾਮਾਦਿਕ) ਪੰਜ ਚੋਰ। ਹਰੇ ਗੁਨ = ਹਰੀ ਦੇ ਗੁਣ। ਸਹਜੇ ਸੁਖੈਨੋ = ਬੜੇ ਸੌਖ ਨਾਲ। ਦਰਸ ਪਿਆਰਿ = ਦਰਸਨ ਦੇ ਪਿਆਰ ਵਿਚ ॥੧॥ ਰਹਾਉ ॥
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥
That which God has done for me - how can I do that for Him in return?
ਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ? ਮੋ ਸਿਉ = ਮੇਰੇ ਨਾਲ। ਹਉ = ਹਉਂ, ਮੈਂ। ਕਰਉ = ਕਰਉਂ, ਮੈਂ ਕਰਾਂ।
ਹੀਉ ਤੁਮੑਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
I make my heart a sacrifice, a sacrifice, a sacrifice, a sacrifice, a sacrifice to You. ||1||
ਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ ॥੧॥ ਹੀਓੁ = ਹਿਰਦਾ (ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਉ' ਹੈ, ਇਥੇ 'ਹੀਓ' ਪੜ੍ਹਨਾ ਹੈ)। ਬਲਿ ਬਲੇ = ਸਦਕੇ, ਕੁਰਬਾਨ ॥੧॥
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥
First, I fall at the feet of the Saints; I meditate, meditate, lovingly attuned to You.
ਹੇ ਪ੍ਰਭੂ! ਪਹਿਲਾਂ (ਤੇਰੇ) ਸੰਤ ਜਨਾਂ ਦੀ ਪੈਰੀਂ ਪੈ ਕੇ (ਤੇ, ਤੇਰਾ ਨਾਮ) ਸਿਮਰ ਸਿਮਰ ਸਿਮਰ ਕੇ ਮੈਂ (ਤੇਰੇ ਨਾਲ) ਪ੍ਰੀਤ ਬਣਾਈ ਹੈ। ਪੈ = ਪੈ ਕੇ। ਸੰਤ ਪਾਇ = ਸੰਤ ਜਨਾਂ ਦੀ ਪੈਰੀਂ। ਧਿਆਇ = (ਤੇਰਾ ਨਾਮ) ਸਿਮਰ ਕੇ।
ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥
O God, where is that Place, where You contemplate all Your beings?
ਹੇ ਪ੍ਰਭੂ! ਤੇਰਾ ਉਹ ਥਾਂ ਬੜਾ ਹੀ ਅਸਚਰਜ ਹੋਵੇਗਾ ਜਿੱਥੇ (ਬੈਠ ਕੇ) ਤੂੰ (ਸਾਰੇ) ਜੀਵਾਂ ਦੀ ਸੰਭਾਲ ਕਰਦਾ ਹੈਂ। ਕੇਹਰੋ = ਕਿਹੜਾ? ਜਿਤੁ = ਜਿਸ (ਥਾਂ) ਵਿਚ।
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥
Countless slaves sing Your Praises.
ਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ। ਕੀਰਤਿ = ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ)।
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥
He alone meets You, who is pleasing to Your Will. Servant Nanak remains absorbed in his Lord and Master.
ਹੇ ਦਾਸ ਨਾਨਕ! ਹੇ ਠਾਕੁਰ! ਤੈਨੂੰ ਉਹੀ (ਦਾਸ) ਮਿਲ ਸਕਿਆ ਹੈ ਜੋ ਤੈਨੂੰ ਪਿਆਰਾ ਲੱਗਾ। ਭਾਵਤੋ = ਪਿਆਰਾ ਲੱਗਦਾ ਹੈ। ਠਾਕੁਰ = ਹੇ ਠਾਕੁਰ। ਰਹਿਓ ਸਮਾਇ = ਵਿਆਪਕ ਹੈਂ।
ਏਕ ਤੂਹੀ ਤੂਹੀ ਤੂਹੀ ॥੨॥੧॥੩੭॥
You, You, You alone, Lord. ||2||1||37||
ਹੇ ਠਾਕੁਰ! ਤੂੰ ਹਰ ਥਾਂ ਵਿਆਪਕ ਹੈਂ, ਹਰ ਥਾਂ ਸਿਰਫ਼ ਤੂੰ ਹੀ ਹੈਂ ॥੨॥੧॥੩੭॥