ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਧੂਰਤੁ ਸੋਈ ਜਿ ਧੁਰ ਕਉ ਲਾਗੈ ॥
He alone is a Dhoorat, who is attached to the Primal Lord God.
ਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਧੂਰਤੁ = {धुर्त} ਚਤੁਰ। ਸੋਈ = ਉਹੀ ਮਨੁੱਖ। ਜਿ = ਜਿਹੜਾ। ਧੁਰ ਕਉ = ਸਭ ਦੇ ਮੂਲ ਦੀ ਚਰਨੀਂ।
ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥
He alone is a Dhurandhar, and he alone is a Basundhar, who is absorbed in the sublime essence of Love of the One Lord. ||1||Pause||
ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥ ਧੁਰੰਧਰੁ = ਭਾਰ ਚੁੱਕਣ ਵਾਲਾ, ਮੁਖੀ। ਬਸੁੰਧਰੁ = {वसु = ਧਨ} ਧਨ ਧਾਰਨ ਕਰਨ ਵਾਲਾ, ਧਨੀ। ਪਾਗੈ = ਮਸਤ ਰਹਿੰਦਾ ਹੈ ॥੧॥ ਰਹਾਉ ॥
ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜੑਾ ॥
One who practices deception and does not know where true profit lies is not a Dhoorat - he is a fool.
ਪਰ, ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ। ਬਲਬੰਚ = ਠੱਗੀਆਂ। ਧੂਰਤੁ = ਚਤੁਰ,। ਮੂੜ੍ਹ੍ਹਾ = ਮੂਰਖ।
ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥
He abandons profitable enterprises and is involved in unprofitable ones. He does not meditate on the Beauteous Lord God. ||1||
ਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ॥੧॥ ਸੁਆਰਥੁ = ਆਪਣੀ (ਅਸਲ) ਗ਼ਰਜ਼। ਅਸਾਰਥ = ਘਾਟੇ ਵਾਲੇ ਕੰਮ ਵਿਚ। ਰੂੜਾ = ਸੁੰਦਰ ॥੧॥
ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥
He alone is clever and wise and a religious scholar, he alone is a brave warrior, and he alone is intelligent,
ਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦਾਨਾ ਹੈ, ਸੂਰਾ = ਸੂਰਮਾ। ਦਾਨਾਂ = ਸਿਆਣਾ (wise)।
ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥
who chants the Name of the Lord, Har, Har, in the Saadh Sangat, the Company of the Holy. O Nanak, he alone is approved. ||2||67||90||
ਜਿਸ ਨੇ ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ। ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੨॥੬੭॥੯੦॥ ਜਿਨਿ = ਜਿਸ (ਮਨੁੱਖ) ਨੇ। ਪਰਵਾਨਾ = ਕਬੂਲ ॥੨॥੬੭॥੯੦॥