ਆਸਾ ਮਹਲਾ ਦੁਪਦਾ

Aasaa, Fifth Mehl, Du-Pada 1:

ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ।

ਸਾਧੂ ਸੰਗਿ ਸਿਖਾਇਓ ਨਾਮੁ

In the Saadh Sangat, the Company of the Holy, the Naam is learned;

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ, ਸਾਧੂ = ਗੁਰੂ। ਸੰਗਿ = ਸੰਗਤਿ ਵਿਚ।

ਸਰਬ ਮਨੋਰਥ ਪੂਰਨ ਕਾਮ

all desires and tasks are fulfilled.

ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ। ਸਰਬ = ਸਾਰੇ। ਕਾਮ = ਕੰਮ। ਪੂਰਨ = ਪੂਰੇ ਹੋ ਜਾਂਦੇ ਹਨ।

ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ

My thirst has been quenched, and I am satiated with the Lord's Praise.

(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ। ਜਸਹਿ = ਜਸ ਵਿਚ, ਸਿਫ਼ਤਿ-ਸਾਲਾਹ ਵਿਚ। ਅਘਾਨੇ = ਰੱਜੇ ਰਹਿੰਦੇ ਹਨ।

ਜਪਿ ਜਪਿ ਜੀਵਾ ਸਾਰਿਗਪਾਨੇ ॥੧॥

I live by chanting and meditating upon the Lord, the Sustainer of the earth. ||1||

(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥ ਜੀਵਾ = ਮੈਂ ਜੀਊਂਦਾ ਹਾਂ, ਜੀਵਾਂ। ਸਾਰਿਗਪਾਨੇ = {ਸਾਰਿਗ = ਧਨੁਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ ॥੧॥

ਕਰਨ ਕਰਾਵਨ ਸਰਨਿ ਪਰਿਆ

I have entered the Sanctuary of the Creator, the Cause of all causes.

(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,

ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ

By Guru's Grace, I have entered the home of celestial bliss. Darkness is dispelled, and the moon of wisdom has risen. ||1||Pause||

ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥ ਪਰਸਾਦਿ = ਪ੍ਰਸਾਦਿ, ਕਿਰਪਾ ਨਾਲ। ਸਹਜ = ਆਤਮਕ ਅਡੋਲਤਾ ॥੧॥ ਰਹਾਉ ॥

ਲਾਲ ਜਵੇਹਰ ਭਰੇ ਭੰਡਾਰ

My treasure-house is overflowing with rubies and jewels;

(ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ। ਲਾਲ = ਹੀਰੇ। ਭੰਡਾਰ = ਖ਼ਜ਼ਾਨੇ।

ਤੋਟਿ ਆਵੈ ਜਪਿ ਨਿਰੰਕਾਰ

I meditate on the Formless Lord, and so they never run short.

ਪਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ। ਜਪਿ = ਜਪ ਕੇ।

ਅੰਮ੍ਰਿਤ ਸਬਦੁ ਪੀਵੈ ਜਨੁ ਕੋਇ

How rare is that humble being, who drinks in the Ambrosial Nectar of the Word of the Shabad.

ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ, ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਜਨੁ = ਕੋਇ, ਜੇਹੜਾ ਭੀ ਮਨੁੱਖ।

ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥

O Nanak, he attains the state of highest dignity. ||2||41||92||

ਹੇ ਨਾਨਕ! ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੨॥੪੧॥੯੨॥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੨॥੪੧॥੯੨॥