ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ

Worship and adore God in your mind and body; join the Company of the Holy.

ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨਾਲ ਹਿਰਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿਣਾ ਚਾਹੀਦਾ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਆਰਾਧੀਐ = ਆਰਾਧਨਾ ਚਾਹੀਦਾ ਹੈ। ਮਿਲਿ = ਮਿਲ ਕੇ। ਸਾਧ ਸਮਾਗੈ = ਸਾਧ-ਸਮਾਗਮ ਵਿਚ, ਸਾਧ ਸੰਗਤਿ ਵਿਚ।

ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਮੁ ਭਾਗੈ ॥੧॥

Chanting the Glorious Praises of the Lord of the Universe, the Messenger of Death runs far away. ||1||

ਜਗਤ ਦੇ ਰੱਖਿਅਕ ਪ੍ਰਭੂ ਦੇ ਗੁਣ ਅਤੇ ਜਸ ਉਚਾਰਦਿਆਂ ਜਮ (ਭੀ) ਦੂਰ ਤੋਂ ਹੀ ਭੱਜ ਜਾਂਦਾ ਹੈ ॥੧॥ ਉਚਰਤ = ਉਚਾਰਦਿਆਂ। ਜਸੁ = ਸਿਫ਼ਤਿ-ਸਾਲਾਹ। ਤੇ = ਤੋਂ ॥੧॥

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ

That humble being who chants the Lord's Name, remains always awake and aware, night and day.

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਹਰ ਵੇਲੇ ਸਦਾ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।

ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਲਾਗੈ ॥੧॥ ਰਹਾਉ

He is not affected by charms and spells, nor is he harmed by the evil eye. ||1||Pause||

ਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ ॥੧॥ ਰਹਾਉ ॥ ਤੰਤੁ ਮੰਤੁ = ਜਾਦੂ ਟੂਣਾ। ਜੋਹਈ = ਜੋਹੈ, ਤੱਕ ਸਕਦਾ, ਅਸਰ ਕਰ ਸਕਦਾ। ਤਿਤੁ = ਉਸ (ਮਨੁੱਖ) ਉੱਤੇ। ਚਾਖੁ = ਭੈੜੀ ਨਜ਼ਰ ॥੧॥ ਰਹਾਉ ॥

ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ

Sexual desire, anger, the intoxication of egotism and emotional attachment are dispelled, by loving devotion.

(ਉਸ ਮਨੁੱਖ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ। ਮਦ ਮਾਨ = ਅਹੰਕਾਰ ਦੀ ਮਸਤੀ। ਮਦ = ਮਸਤੀ। ਅਨ ਰਾਗੈ = ਹੋਰ ਹੋਰ ਮੋਹ-ਪਿਆਰ।

ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥

One who enters the Lord's Sanctuary, O Nanak, remains merged in ecstasy in the subtle essence of the Lord's Love. ||2||4||68||

ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ ॥੨॥੪॥੬੮॥ ਮਗਨ = ਮਸਤ। ਰਸਿ = ਰਸ ਵਿਚ, ਸੁਆਦ ਵਿਚ। ਰੰਗਿ = ਪ੍ਰੇਮ ਵਿਚ ॥੨॥੪॥੬੮॥