ਦੋਹਰਾ ॥
ਦੋਹਰਾ:
ਅਤਿ ਬਰਿ ਕੈ ਭਾਰੀ ਜੁਝ੍ਰਯੋ ਤਨਕ ਨ ਮੋਰਿਯੋ ਅੰਗ ॥
ਬਹੁਤ ਬਲ ਪੂਰਵਕ ਵੱਡਾ (ਸੂਰਮਾ) ਜੂਝ ਮਰਿਆ ਅਤੇ ਜ਼ਰਾ ਵੀ (ਯੁੱਧ-ਭੂਮੀ ਵਿਚੋਂ) ਅੰਗ ਨਹੀਂ ਮੋੜਿਆ।
ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੨੯॥
ਕਵੀ ਕਾਲ (ਕਹਿੰਦਾ ਹੈ) (ਅਰਥਾਂਤਰ- ਕਵੀ ਅਨੁਸਾਰ) ਉਦੋਂ ਹੀ ਕਥਾ ਪ੍ਰਸੰਗ ਪੂਰਾ ਹੋ ਗਿਆ ॥੨੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤ ॥੧੯੫॥੩੬੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੫॥੩੬੬੯॥ ਚਲਦਾ॥