ਚੌਪਈ

Chaupaee

ਚੌਪਈ:

ਬਨਿਯਾ ਏਕ ਓਡਛੇ ਰਹਈ

ਇਕ ਬਨੀਆ ਓੜਛਾ ਨਗਰ ਵਿਚ ਰਹਿੰਦਾ ਸੀ।

ਅਧਿਕ ਦਰਬ ਜਾ ਕੇ ਜਗ ਕਹਈ

In the city of Odchhe, a Banyia, moneylender, used to live; he was very wealthy.

ਉਸ ਕੋਲ ਲੋਕਾਂ ਵਲੋਂ ਬਹੁਤ ਧਨ ਦਸਿਆ ਜਾਂਦਾ ਸੀ।

ਤਿਲਕ ਮੰਜਰੀ ਤਾ ਕੀ ਨਾਰੀ

ਉਸ ਦੀ ਤਿਲਕ ਮੰਜਰੀ ਨਾਂ ਦੀ ਇਸਤਰੀ ਸੀ।

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Tilik Manjri was his wife, who had stolen beauty from the Moon.(1)

ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੧॥