ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
He does not consider my merits or demerits.
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ। ਬੀਚਾਰੋ = ਬੀਚਾਰਾ, ਵਿਚਾਰਿਆ।
ਨਹ ਦੇਖਿਓ ਰੂਪ ਰੰਗ ਸੀਂ︀ਗਾਰੋ ॥
He does not look at my beauty, color or decorations.
ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
I do not know the ways of wisdom and good conduct.
ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ। ਚਜ = ਸੁਚੱਜ। ਅਚਾਰ = ਆਚਾਰ, ਚੰਗਾ ਆਚਰਨ। ਬਿਧਿ = ਢੰਗ, ਤਰੀਕਾ, ਜਾਚ। ਜਾਨੀ = ਜਾਣੀ, ਸਿੱਖੀ।
ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥
But taking me by the arm, my Husband Lord has led me to His Bed. ||1||
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥ ਪਕਰਿ = ਫੜ ਕੇ। ਪ੍ਰਿਅ = ਪਿਆਰੇ ਨੇ। ਆਨੀ = ਲੈ ਆਂਦਾ ॥੧॥
ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
Hear, O my companions, my Husband, my Lord Master, possesses me.
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ, ਬੋ ਸਖੀ = ਹੇ ਸਖੀ! ਕੰਤਿ = ਕੰਤ ਨੇ। ਕੀਅਲੋ = ਕੀਤਾ। ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ।
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥
Placing His Hand upon my forehead, He protects me as His Own. What do these ignorant people know? ||1||Pause||
(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥ ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਅਜਾਨਾ = ਅੰਞਾਣ, ਮੂਰਖ ॥੧॥ ਰਹਾਉ ॥
ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
My married life now appears so beauteous;
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ, ਸੁਹਾਗੁ = ਚੰਗਾ ਭਾਗ। ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ।
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
my Husband Lord has met me, and He sees all my pains.
ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ। ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ)।
ਆਂਗਨਿ ਮੇਰੈ ਸੋਭਾ ਚੰਦ ॥
Within the courtyard of my heart, the glory of the moon shines.
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ। ਆਂਗਨਿ = (ਹਿਰਦਾ-ਰੂਪ) ਵੇਹੜੇ ਵਿਚ।
ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥
Night and day, I have fun with my Beloved. ||2||
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥ ਨਿਸਿ = ਰਾਤ। ਬਾਸੁਰ = ਦਿਨ। ਸੰਗਿ = ਨਾਲ, ਸੰਗਤਿ ਵਿਚ ॥੨॥
ਬਸਤ੍ਰ ਹਮਾਰੇ ਰੰਗਿ ਚਲੂਲ ॥
My clothes are dyed the deep crimson color of the poppy.
ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ, ਰੰਗਿ ਚਲੂਲ = ਗੂੜ੍ਹੇ ਰੰਗ ਵਿਚ।
ਸਗਲ ਆਭਰਣ ਸੋਭਾ ਕੰਠਿ ਫੂਲ ॥
All the ornaments and garlands around my neck adorn me.
ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ। ਸਗਲ = ਸਾਰੇ। ਆਭਰਣ = ਗਹਣੇ। ਕੰਠਿ = ਗਲ ਵਿਚ।
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
Gazing upon my Beloved with my eyes, I have obtained all treasures;
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ। ਪੇਖੀ = ਵੇਖੀ। ਦ੍ਰਿਸਟਿ = ਨਿਗਾਹ, ਨਜ਼ਰ। ਨਿਧਾਨ = ਖ਼ਜ਼ਾਨੇ।
ਦੁਸਟ ਦੂਤ ਕੀ ਚੂਕੀ ਕਾਨਿ ॥੩॥
I have shaken off the power of the evil demons. ||3||
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥ ਦੂਤ = ਵੈਰੀ। ਕਾਨਿ = ਕਾਣਿ, ਧੌਂਸ, ਦਬਾਉ ॥੩॥
ਸਦ ਖੁਸੀਆ ਸਦਾ ਰੰਗ ਮਾਣੇ ॥
I have obtained eternal bliss, and I constantly celebrate.
(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ। ਸਦ = ਸਦਾ।
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
With the nine treasures of the Naam, the Name of the Lord, I am satisfied in my own home.
(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ। ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਗ੍ਰਿਹ ਮਹਿ = (ਹਿਰਦੇ-) ਘਰ ਵਿਚ। ਤ੍ਰਿਪਤਾਨੇ = ਸੰਤੋਖ ਆ ਗਿਆ।
ਕਹੁ ਨਾਨਕ ਜਉ ਪਿਰਹਿ ਸੀਗਾਰੀ ॥
Says Nanak, when the happy soul-bride is adorned by her Beloved,
ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ, ਜਉ = ਜਦੋਂ। ਪਿਰਹਿ = ਪਿਰ ਨੇ, ਖਸਮ ਨੇ। ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ।
ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥
she is forever happy with her Husband Lord. ||4||7||
ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥ ਸੰਗਿ = ਨਾਲ। ਥਿਰੁ = ਅਡੋਲ-ਚਿਤ ॥੪॥੭॥