ਪਉੜੀ ॥
Pauree:
ਪਉੜੀ।
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥
Those who lovingly praise the Naam, and dwell in the mansion of the self deep within,
ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ; ਭਾਉ = ਪ੍ਰੇਮ। ਭਾਉ ਕਰਿ = ਪ੍ਰੇਮ ਕਰ ਕੇ, ਪ੍ਰੇਮ ਨਾਲ। ਨਿਜ = ਨਿਰੋਲ ਆਪਣਾ।
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥
do not enter into reincarnation ever again; they shall never be destroyed.
ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ; ਬਾਹੁੜਿ = ਫਿਰ, ਮੁੜ ਕੇ। ਆਵਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਆਉਂਦੇ। ਬਿਨਾਸਾ = ਨਾਸ।
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥
They remain immersed and absorbed in the love of the Lord, with every breath and morsel of food.
ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ; ਰੰਗਿ = ਪ੍ਰੇਮ ਨਾਲ। ਰਵਿ ਰਹੇ = ਰਚ-ਮਿਚ ਜਾਂਦੇ ਹਨ। ਸਾਸ ਗਿਰਾਸਾ = ਸਾਹ ਲੈਂਦਿਆਂ ਤੇ ਗਿਰਾਹੀ ਖਾਂਦਿਆਂ, ਸੁਆਸ ਸੁਆਸ ਖਾਂਦਿਆਂ ਪੀਂਦਿਆਂ।
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥
The color of the Lord's Love never fades away; the Gurmukhs are enlightened.
ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ। ਰੰਗੁ = ਪਿਆਰ।
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥
Granting His Grace, He unites them with Himself; O Nanak, the Lord keeps them by His side. ||26||
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ॥੨੬॥ ਓਇ = (ਲਫ਼ਜ਼ 'ਓਹੁ' ਇਕ-ਵਚਨ ਹੈ, 'ਓਇ' ਬਹੁ-ਵਚਨ ਹੈ) ਉਹ ਬੰਦੇ। ਮੇਲਿਅਨੁ = ਮੇਲ ਲਏ ਹਨ ਉਸ (ਪ੍ਰਭੂ ਨੇ)। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ ॥੨੬॥