ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥
All sorts of jewels and gems, diamonds and rubies, shine forth from their foreheads.
ਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ), ਹਭੇ = ਸਾਰੇ। ਮਥੰਨਿ = ਮੱਥੇ ਉੱਤੇ।
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥
O Nanak, those who are pleasing to God, look beautiful in the Court of the Lord. ||2||
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ। ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ ॥੨॥ ਪ੍ਰਭ ਭਾਣਿਆ = ਜੋ ਪ੍ਰਭੂ ਨੂੰ ਭਾ ਗਏ ਹਨ। ਦਰਿ = ਦਰ ਤੇ। ਸਚੈ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸੋਹੰਨਿ = ਸੋਭਦੇ ਹਨ ॥੨॥