ਪਉੜੀ ॥
Pauree:
ਪਉੜੀ।
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥
The self-willed manmukh wanders in duality, lured and enticed by duality.
ਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ, ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਲੱਗਦਾ ਹੈ, ਮਨ ਦਾ ਮੁਰੀਦ, ਆਪ-ਹੁਦਰਾ ਮਨੁੱਖ। ਦੂਜਾ ਭਰਮੁ = (ਪ੍ਰਭੂ ਨੂੰ ਛੱਡ ਕੇ) ਹੋਰ ਪਾਸੇ ਦੀ ਭਟਕਣਾ, ਹੋਰ ਪਾਸੇ ਦੀ ਲਟਕ। ਦੂਜੈ = ਹੋਰ ਪਾਸੇ ਨੇ। ਲੋਭਾਇਆ = ਲੁਭਾ ਲਿਆ, ਭਰਮਾ ਲਿਆ।
ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥
He practices falsehood and deception, telling lies.
ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ; ਕੂੜੋ = ਕੂੜ ਹੀ। ਆਲਾਇਆ = ਬੋਲਦੇ ਹਨ।
ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥
Love and attachment to children and spouse is total misery and pain.
(ਉਹਨਾਂ ਦੇ ਮਨ ਵਿਚ) ਪੁਤ੍ਰਾਂ ਦਾ ਮੋਹ-ਪਿਆਰ (ਵੱਸਦਾ ਹੈ) (ਉਹਨਾਂ ਦੇ ਮਨ ਵਿਚ) ਇਸਤ੍ਰੀ (ਵੱਸਦੀ) ਹੈ (ਤੇ ਇਹ ਰਸਤਾ) ਨਿਰੋਲ ਦੁੱਖ ਦਾ (ਮੂਲ) ਹੈ; ਕਲਤ੍ਰੁ = ਇਸਤ੍ਰੀ (ਸੰਸਕ੍ਰਿਤ ਵਿਚ ਇਹ ਲਫ਼ਜ਼ ਨਪੁੰਸਕ ਲਿੰਗ (Neuter Gender) ਹੈ, ਪੁਰਾਣੀ ਪੰਜਾਬੀ ਵਿਚ ਪੁਲਿੰਗ ਕਰ ਕੇ ਵਰਤਿਆ ਗਿਆ ਹੈ)। ਹੇਤੁ = ਹਿਤ। ਸਬਾਇਆ = ਸਾਰਾ।
ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥
He is gagged and bound at the door of the Messenger of Death; he dies, and wanders lost in reincarnation.
(ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ। ਦਰਿ = ਦਰ ਤੇ, ਬੂਹੇ ਤੇ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ। ਭਰਮਹਿ = ਭਟਕਦੇ ਹਨ, ਠੇਡੇ ਖਾਂਦੇ ਹਨ।
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥
The self-willed manmukh wastes his life; Nanak loves the Lord. ||3||
ਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ ॥੩॥