ਸਵੈਯਾ ॥
SWAYYA
ਸਵੈਯਾ:
ਮੀਰ ਅਉ ਸਯਦ ਸੇਖ ਪਠਾਨ ਸਬੈ ਤਿਹ ਭੂਪ ਕੇ ਊਪਰਿ ਧਾਏ ॥
Mirs, Sayyads, Sheikhs and Pathans all fell upon the king
ਮੀਰ, ਸੱਯਦ, ਸ਼ੇਖ, ਪਠਾਣ ਆਦਿ ਸਾਰੇ ਰਾਜਾ (ਖੜਗ ਸਿੰਘ) ਦੇ ਉਪਰ ਚੜ੍ਹ ਆਏ ਹਨ।
ਕਉਚ ਨਿਖੰਗ ਕਸੇ ਕਟਿ ਮੈ ਸਬ ਆਯੁਧ ਲੈ ਕਰਿ ਕੋਪ ਬਢਾਏ ॥
They were greatly enraged and were wearing armours and quivers were tied around their waists,
(ਉਨ੍ਹਾਂ ਨੇ) ਕਵਚ (ਧਾਰਨ ਕੀਤੇ ਹੇਏ ਹਨ) ਅਤੇ ਲੱਕਾਂ ਨਾਲ ਭੱਥੇ ਕਸੇ ਹੋਏ ਹਨ ਅਤੇ ਸਾਰਿਆਂ ਨੇ ਹੱਥਾਂ ਵਿਚ ਸ਼ਸਤ੍ਰ ਲੈ ਕੇ ਕ੍ਰੋਧ ਨੂੰ ਵਧਾਇਆ ਹੋਇਆ ਹੈ।
ਨੈਨ ਨਚਾਇ ਦੋਊ ਰਦਨ ਛਦ ਪੀਸ ਕੈ ਭਉਹ ਸੋ ਭਉਹ ਚਢਾਏ ॥
They fell upon the king with dancing eyes, gnashing teeth and pulled eyebrows
(ਉਨ੍ਹਾਂ ਨੇ) ਅੱਖਾਂ ਤ੍ਰੇੜ ਕੇ ਅਤੇ ਦੰਦਾਂ ਨਾਲ ਦੋਹਾਂ ਹੋਠਾਂ ਨੂੰ ਪੀਹ ਕੇ ਅਤੇ ਭੌਂਹ ਨਾਲ ਭੌਂਹ ਚੜ੍ਹਾਈ ਹੋਈ ਹੈ।
ਆਇ ਹਕਾਰ ਪਰੇ ਚਹੂੰ ਓਰ ਤੇ ਵਾ ਨ੍ਰਿਪ ਕਉ ਬਹੁ ਘਾਇ ਲਗਾਏ ॥੧੫੯੩॥
They were challenging him and (with their weapons) inflicted many wounds on him.1593.
ਚੌਹਾਂ ਪਾਸਿਆਂ ਤੋਂ ਲਲਕਾਰਾ ਮਾਰ ਕੇ ਆ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨੂੰ ਬਹੁਤ ਸਾਰੇ ਘਾਓ ਲਗਾਏ ਹਨ ॥੧੫੯੩॥