ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਕੇ ਨਾਮ ਕੀ ਮਤਿ ਸਾਰ ॥
The intellect of one who dwells on the Name of the Lord is excellent.
ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ। ਨਾਮ ਕੀ ਮਤਿ = ਨਾਮ ਸਿਮਰਨ ਵਾਲੀ ਅਕਲ। ਸਾਰ = ਸ੍ਰੇਸ਼ਟ।
ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥
One who forgets the Lord and becomes involved with some other - all his showy pretensions are false. ||1||Pause||
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ ॥੧॥ ਰਹਾਉ ॥ ਬਿਸਾਰਿ = ਭੁਲਾ ਕੇ। ਜੁ = ਜਿਹੜੇ ਮਨੁੱਖ। ਆਨ = ਹੋਰ ਹੋਰ (ਕੰਮਾਂ) ਵਿਚ। ਰਾਚਹਿ = ਮਸਤ ਰਹਿੰਦੇ ਹਨ। ਮਿਥਨ = ਨਾਸਵੰਤ, ਵਿਅਰਥ। ਬਿਸਥਾਰ = ਖਿਲਾਰੇ, ਖਲਜਗਨ ॥੧॥ ਰਹਾਉ ॥
ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥
Meditate, vibrate on our Lord and Master in the Company of the Holy, and your sins shall be eradicated.
ਸਾਧ ਸੰਗਤ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ। ਸਾਧ ਸੰਗਮਿ = ਸਾਧ ਸੰਗਤ ਵਿਚ। ਭਜੁ = ਭਜਨ ਕਰਿਆ ਕਰ। ਖਾਰ = ਖ਼ੁਆਰ, ਨਾਸ।
ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥
When the Lord's Lotus Feet abide within the heart, the mortal is never again caught in the cycle of death and birth. ||1||
ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੧॥ ਚਰਨਾਰਬਿੰਦ = {ਚਰਨ-ਅਰਬਿੰਦ। ਅਰਬਿੰਦ = ਕੌਲ ਫੁੱਲ} ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਬਸਾਇ = ਵਸਾਈ ਰੱਖ। ਹਿਰਦੈ = ਹਿਰਦੇ ਵਿਚ। ਬਹੁਰਿ = ਮੁੜ। ਜਨਮ ਨ ਮਾਰ = ਨਾਹ ਜਨਮ ਨਾਹ ਮਰਨ ॥੧॥
ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥
He showers us with His kindness and compassion; He saves and protects those who take the Support of the Naam, the Name of the One Lord.
ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ। ਕਰਿ = ਕਰ ਕੇ। ਅਨੁਗ੍ਰਹ = ਕਿਰਪਾ। ਅਧਾਰ = ਆਸਰਾ।
ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥
Meditating in remembrance on Him, day and night, O Nanak, your face shall be radiant in the Court of the Lord. ||2||103||126||
ਹੇ ਨਾਨਕ! ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ ॥੨॥੧੦੩॥੧੨੬॥ ਰੈਨਿ = ਰਾਤ। ਸਿਮਰਤ = ਸਿਮਰਦਿਆਂ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ ॥੨॥੧੦੩॥੧੨੬॥