ਭੁਜੰਗ ਛੰਦ ॥
ਭੁਜੰਗ ਛੰਦ:
ਪਰੇ ਤੇਲ ਮੈ ਭੂਜਿ ਕੈ ਭਾਤਿ ਐਸੀ ॥
ਉਹ ਤੇਲ ਵਿਚ ਪੈ ਕੇ ਇਸ ਤਰ੍ਹਾਂ ਭੁਜ ਜਾਂਦੇ ਸਨ
ਬਰੇ ਜ︀ਯੋਂ ਪਕਾਵੈ ਮਹਾ ਨਾਰਿ ਜੈਸੀ ॥
ਜਿਸ ਤਰ੍ਹਾਂ ਬਿਰਧ ਇਸਤਰੀਆਂ ਵੜੇ ਪਕਾਉਂਦੀਆਂ ਹਨ।
ਕੋਊ ਬਾਨ ਤਾ ਕੋ ਨਹੀ ਬੀਰ ਮਾਰੈ ॥
ਕੋਈ ਸੂਰਮਾ ਉਸ ਮੱਛੀ ਨੂੰ ਤੀਰ ਨਹੀਂ ਮਾਰ ਸਕਿਆ।
ਮਰੇ ਲਾਜ ਤੇ ਰਾਜ ਧਾਮੈ ਸਿਧਾਰੈ ॥੧੧॥
(ਇਸ ਲਈ) ਸ਼ਰਮ ਦੇ ਮਾਰੇ (ਆਪਣੀਆਂ) ਰਾਜਧਾਨੀਆਂ ਨੂੰ ਚਲੇ ਗਏ ॥੧੧॥