ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥
He alone is enlightened like Janaka, who links the chariot of his mind to the state of ecstatic realization.
ਜਨਕ ਉਹ ਹੈ ਜਿਸ ਨੇ (ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਆਪਣੇ ਮਨ ਦੀ ਬ੍ਰਿਤੀ ਨੂੰ ਪੂਰਨ ਖਿੜਾਉ ਵਿਚ ਟਿਕਾਇਆ ਹੋਇਆ ਹੈ, ਸੋਇ = ਉਹ ਹੈ। ਜਿਨਿ = ਜਿਸ ਨੇ। ਜਾਣਿਆ = (ਅਕਾਲ ਪੁਰਖ ਨੂੰ) ਪਛਾਣ ਲਿਆ ਹੈ। ਉਨਮਨਿ = ਉਨਮਨ ਵਿਚ, ਪੂਰਨ ਖਿੜਾਉ ਵਿਚ। ਰਥੁ = ਮਨ ਦਾ ਪ੍ਰਵਾਹ। ਧਰਿਆ = ਰੱਖਿਆ ਹੈ, ਟਿਕਾਇਆ ਹੈ।
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥
He gathers in truth and contentment, and fills up the empty pool within.
ਜਿਸ ਨੇ ਸਤ ਅਤੇ ਸੰਤੋਖ (ਆਪਣੇ ਅੰਦਰ) ਇਕੱਠੇ ਕੀਤੇ ਹਨ, ਅਤੇ ਜਿਸ ਨੇ ਇਸ ਨਾਹ ਰੱਜਣ ਵਾਲੇ ਮਨ ਨੂੰ ਤ੍ਰਿਪਤ ਕਰ ਲਿਆ ਹੈ। ਸਮਾਚਰੇ = ਇਕੱਤ੍ਰ ਕੀਤੇ ਹਨ, ਕਮਾਏ ਹਨ। ਅਭਰਾ = ਨਾਹ ਭਰਿਆ ਹੋਇਆ। ਸਰੁ = ਤਲਾਬ। ਅਭਰਾ ਸਰੁ = ਉਹ ਤਲਾਬ ਜੋ ਭਰਿਆ ਨਾਹ ਜਾ ਸਕੇ, ਨਾਹ ਰੱਜਣ ਵਾਲਾ ਮਨ। ਭਰਿਆ = ਪੂਰਨ ਕੀਤਾ, ਰਜਾਇਆ।
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥
He speaks the Unspoken Speech of the eternal city. He alone obtains it, unto whom God gives it.
ਅਡੋਲ ਆਤਮਕ ਅਵਸਥਾ ਦੀ (ਭਾਵ, ਜਨਕ ਵਾਲੀ) ਇਹ (ਉਪ੍ਰੋਕਤ) ਗੂਝ ਗੱਲ ਜਿਸ ਮਨੁੱਖ ਨੂੰ ਅਕਾਲ ਪੁਰਖ ਬਖ਼ਸ਼ਦਾ ਹੈ, ਉਹੀ ਪ੍ਰਾਪਤ ਕਰਦਾ ਹੈ (ਭਾਵ, ਇਹੋ ਜਿਹੀ ਜਨਕ-ਪਦਵੀ ਹਰੇਕ ਨੂੰ ਨਹੀਂ ਮਿਲਦੀ)। ਅਕਥ = ਜੋ ਵਰਣਨ ਨਾਹ ਕੀਤੀ ਜਾ ਸਕੇ। ਅਮਰਾ ਪੁਰੀ = ਸਦਾ ਅਟੱਲ ਰਹਿਣ ਵਾਲੀ ਪੁਰੀ, ਸਦਾ-ਥਿਰ ਰਹਿਣ ਵਾਲਾ ਟਿਕਾਣਾ, ਅਡੋਲ ਆਤਮਕ ਅਵਸਥਾ। ਅਕਥ ਕਥਾ ਅਮਰਾ ਪੁਰੀ = ਸਹਜ ਅਵਸਥਾ ਦੀ ਇਹ ਗੂਝ ਗੱਲ। ਜਿਸੁ = ਜਿਸ ਮਨੁੱਖ ਨੂੰ। ਦੇਇ = (ਅਕਾਲ ਪੁਰਖ) ਦੇਂਦਾ ਹੈ।
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥
O Guru Raam Daas, Your sovereign rule, like that of Janak, is Yours alone. ||13||
ਹੇ ਗੁਰੂ ਰਾਮਦਾਸ! ਇਹ ਜਨਕ-ਰਾਜ ਤੈਨੂੰ ਹੀ ਸੋਭਦਾ ਹੈ (ਭਾਵ, ਇਸ ਆਤਮਕ ਅਡੋਲਤਾ ਦਾ ਤੂੰ ਹੀ ਅਧਿਕਾਰੀ ਹੈਂ) ॥੧੩॥ ਬਣਿ ਆਵੈ = ਫਬਦਾ ਹੈ, ਸੋਭਦਾ ਹੈ ॥੧੩॥