ਚੌਪਈ

Chaupaee

ਚੌਪਈ:

ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ

ਦੱਖਣ ਵਿਚ (ਇਕ) ਪ੍ਰਬਲ ਸਿੰਘ ਰਾਜਾ ਸੀ।

ਬਹੁ ਭਾਤਨਿ ਕੋ ਧਨ ਤਾ ਕੇ ਘਰ

There lived a propitious Raja called Parbal Singh in the South who had lot of wealth.

ਉਸ ਦੇ ਘਰ ਕਈ ਤਰ੍ਹਾਂ ਦਾ ਧਨ ਸੀ।

ਚਾਰੁ ਚਛੁ ਤਾ ਕੀ ਤ੍ਰਿਯ ਰਹਈ

ਉਸ ਦੇ ਘਰ 'ਚਾਰੁ ਚਛੁ' ਨਾਂ ਵਾਲੀ ਇਸਤਰੀ ਰਹਿੰਦੀ ਸੀ।

ਜੋ ਵਹੁ ਕਹੈ ਸੁ ਰਾਜਾ ਕਰਈ ॥੧॥

He had a wife whose eyes were very beautiful and whatever she said Raja would do.(1)

ਜੋ ਉਹ ਕਹਿੰਦੀ, ਉਹੀ ਰਾਜਾ ਕਰਦਾ ॥੧॥

ਅਤਿ ਸੁੰਦਰਿ ਵਹੁ ਨਾਰਿ ਸੁਨੀਜੈ

ਉਹ ਇਸਤਰੀ ਅਤਿ ਸੁੰਦਰ ਸੁਣੀ ਜਾਂਦੀ ਸੀ।

ਤਾ ਕੋ ਪਟਤਰ ਕਾ ਕੋ ਦੀਜੈ

As she was very pretty no body could compete with her.

ਉਸ ਦੀ ਤੁਲਨਾ ('ਪਟਤਰ') ਕਿਸ ਨਾਲ ਕੀਤੀ ਜਾਵੇ।

ਰਾਜਾ ਅਧਿਕ ਪ︀ਯਾਰ ਤਿਹ ਰਾਖੈ

ਰਾਜਾ ਉਸ ਨੂੰ ਬਹੁਤ ਪਿਆਰ ਨਾਲ ਰਖਦਾ ਸੀ।

ਕਟੁ ਬਚ ਕਦੀ ਮੁਖ ਤੇ ਭਾਖੈ ॥੨॥

Raja kept her in utmost respect and never spoke harsh to her.(2)

ਉਸ ਨੂੰ ਕਦੇ ਵੀ ਕੌੜੇ ਬੋਲ ਨਹੀਂ ਬੋਲਦਾ ਸੀ ॥੨॥

ਬੰਗਸ ਕੇ ਰਾਜੇ ਕਹਲਾਵੈ

ਉਹ ਬੰਗਸ ਦੇ ਰਾਜੇ ਅਖਵਾਉਂਦੇ ਸਨ

ਭਾਤਿ ਭਾਤਿ ਕੇ ਭੋਗ ਕਮਾਵੈ

They were known as the rulers of Bangash and they revelled in various love-makings.

ਅਤੇ ਭਾਂਤ ਭਾਂਤ ਦੇ ਭੋਗ ਕਰਦੇ ਸਨ।

ਇਕ ਸੁੰਦਰ ਨਰ ਰਾਨੀ ਲਹਿਯੋ

ਰਾਣੀ ਨੇ ਇਕ ਸੁੰਦਰ ਪੁਰਸ਼ ਵੇਖਿਆ

ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥

But, when Rani saw a handsome man, she was overpowered by the Cupid.(3)

ਅਤੇ ਤਦ ਹੀ ਕਾਮ ਦੇ ਵਸ ਹੋ ਗਈ ॥੩॥

ਤਾ ਸੌ ਨੇਹੁ ਰਾਨਿਯਹਿ ਕੀਨੋ

ਉਸ ਨਾਲ ਰਾਣੀ ਨੇ ਪ੍ਰੇਮ ਕੀਤਾ

ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ

Rani loved him a lot and, then, giving him a lot of wealth banished him I from the house.

ਅਤੇ ਘਰ ਤੋਂ ਬਹੁਤ ਸਾਰਾ ਧਨ ਕਢ ਕੇ ਦੇ ਦਿੱਤਾ।

ਤਿਹ ਜਾਰਹਿ ਇਹ ਭਾਤਿ ਸਿਖਾਯੋ

ਉਸ ਨੇ ਯਾਰ ਨੂੰ ਇਸ ਤਰ੍ਹਾਂ ਸਿਖਾਇਆ

ਆਪੁ ਚਰਿਤ ਇਹ ਭਾਤਿ ਬਨਾਯੋ ॥੪॥

She had trained the lover to perform a strange Chritar.(4)

ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ ਬਣਾਇਆ ॥੪॥