ਸਲੋਕ ਮਃ

Salok, Fourth Mehl:

ਸਲੋਕ ਚੌਥੀ ਪਾਤਸ਼ਾਹੀ।

ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ

Everyone is the field of the Lord God; the Lord Himself cultivates this field.

ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)। ਕਿਰਸਾਣੀ = ਵਾਹੀ।

ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ

The Gurmukh grows the crop of forgiveness, while the self-willed manmukh loses even his roots.

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਜਮਾਈਅਨੁ = ਜਮਾ ਦਿੱਤੀ ਹੈ ਉਸ ਨੇ, ਉਗਾ ਦਿੱਤੀ ਹੈ ਉਸ ਨੇ।

ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ

They all plant for their own good, but the Lord causes to grow only that field with which He is pleased.

(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ। ਸਭੁ ਕੋ = ਹਰੇਕ ਜੀਵ। ਭਾਵੈ = ਚੰਗਾ ਲੱਗੇ।

ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ

The GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.

(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।

ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ

The mouse of Death is continually gnawing away at the crop, but the Creator Lord has beaten it off and driven it away.

(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)। ਕਿਰਸ = ਫ਼ਸਲ, ਖੇਤੀ। ਕੁਰਕਦਾ = ਟੁੱਕਦਾ, ਕੁਤਰਦਾ।

ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ

The farm was successful, by the Love of the Lord, and the crop was produced by God's Grace.

(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ। ਕਿਰਸਾਣੀ = ਫ਼ਸਲ। ਭਾਉ ਕਰਿ = ਪ੍ਰੇਮ ਕਰ ਕੇ, ਫੱਬ ਕੇ। ਬਖਸ = ਬਖ਼ਸ਼ਸ਼।

ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ

He has removed all the burning and anxiety of those, who have meditated on the True Guru, the Primal Being.

ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ। ਲਾਹਿਓਨੁ = ਲਾਹ ਦਿੱਤਾ ਹੈ ਉਸ (ਪ੍ਰਭੂ) ਨੇ।

ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥

O servant Nanak, one who worships and adores the Naam, the Name of the Lord, swims across, and saves the whole world as well. ||1||

ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥