ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ

The body is nourished by water and grain.

(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ। ਦੇਹੁਰੀ = ਸੋਹਣਾ ਸਰੀਰ, ਪਲਿਆ ਹੋਇਆ ਸਰੀਰ। ਚਲੈ = ਤੁਰਦਾ ਹੈ, ਕੰਮ ਦੇਂਦਾ ਹੈ। ਅੰਨਿ = ਅੰਨ ਨਾਲ।

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨੑਿ

The mortal comes into the world with high hopes.

ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)। ਵਿਚਿ = (ਇਸ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ। ਲਫ਼ਜ਼ 'ਬਿਨੁ' ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ)। ਵਤਿ = ਪਰਤ ਪਰਤ ਕੇ, ਮੁੜ ਮੁੜ ਕੇ। ਆਸੂਣੀ = ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ। ਬੰਨ੍ਹ੍ਹਿ = ਬੰਨ੍ਹ ਕੇ।

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ

But when the Messenger of Death comes, it breaks down all the doors.

ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ, ਮਲਕ = ਫ਼ਰਿਸ਼ਤਾ। ਅਲ = ਦਾ। ਮਲਕਲ ਮਉਤ = ਮੌਤ ਦਾ ਫ਼ਰਿਸ਼ਤਾ।

ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨੑਿ

It binds and gags the mortal, before the eyes of his beloved brothers.

(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨੑਿ

Behold, the mortal being is going away, carried on the shoulders of four men.

ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ। ਕੰਨ੍ਹ੍ਹਿ = ਮੋਢੇ ਤੇ।

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

Fareed, only those good deeds done in the world will be of any use in the Court of the Lord. ||100||

ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥ ਆਏ ਕੰਮਿ = ਕੰਮ ਵਿਚ ਆਏ, ਸਹਾਈ ਹੋਏ ॥੧੦੦॥