ਪ੍ਰਭਾਤੀ ਮਹਲਾ ਬਿਭਾਸ ਪੜਤਾਲ

Prabhaatee, Fifth Mehl, Bibhaas, Partaal:

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'। ਪੜਤਾਲ = ਤਾਲ ਮੁੜ ਮੁੜ ਪਰਤਾਣਾ ਹੈ ਗਾਵਣ ਸਮੇ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਮ ਰਾਮ ਰਾਮ ਰਾਮ ਜਾਪ

Chant the Name of the Lord, Raam, Raam, Raam.

ਸਰਬ-ਵਿਆਪਕ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਰਮ = ਸਰਬ-ਵਿਆਪਕ।

ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ

Conflict, suffering, greed and emotional attachment shall be dispelled, and the fever of egotism shall be relieved. ||1||Pause||

(ਸਿਮਰਨ ਦੀ ਬਰਕਤਿ ਨਾਲ) ਦੁੱਖ ਕਲੇਸ਼ ਲੋਭ ਮੋਹ ਹਉਮੈ ਦਾ ਤਾਪ-(ਹਰੇਕ ਵਿਕਾਰ) ਨਾਸ ਹੋ ਜਾਂਦਾ ਹੈ ॥੧॥ ਰਹਾਉ ॥ ਕਲਿ = ਦੁੱਖ, ਝਗੜੇ। ਬਿਨਸਿ ਜਾਇ = ਨਾਸ ਹੋ ਜਾਂਦਾ ਹੈ (ਇਕ-ਵਚਨ)। ਅਹੰ = ਹਉਮੈ ॥੧॥ ਰਹਾਉ ॥

ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥

Renounce your selfishness, and grasp the feet of the Saints; your mind shall be sanctified, and your sins shall be taken away. ||1||

ਆਪਾ-ਭਾਵ ਛੱਡ ਦੇਹ, ਸੰਤ ਜਨਾਂ ਦੇ ਚਰਨਾਂ ਵਿਚ ਟਿਕਿਆ ਰਹੁ। (ਇਸ ਤਰ੍ਹਾਂ) ਮਨ ਪਵਿੱਤਰ (ਹੋ ਜਾਂਦਾ ਹੈ, ਅਤੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਆਪੁ = ਆਪਾ-ਭਾਵ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ) ॥੧॥

ਨਾਨਕੁ ਬਾਰਿਕੁ ਕਛੂ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

Nanak, the child, does not know anything at all. O God, please protect me; You are my Mother and Father. ||2||1||14||

ਨਾਨਕ (ਤਾਂ ਪ੍ਰਭੂ ਦਾ ਇਕ) ਅੰਞਾਣ ਬੱਚਾ (ਇਹਨਾਂ ਵਿਕਾਰਾਂ ਤੋਂ ਬਚਣ ਦਾ) ਕੋਈ ਢੰਗ ਨਹੀਂ ਜਾਣਦਾ। ਪ੍ਰਭੂ ਆਪ ਹੀ ਬਚਾ ਸਕਣ ਵਾਲਾ ਹੈ, ਉਹ ਪ੍ਰਭੂ ਹੀ (ਨਾਨਕ ਦਾ) ਮਾਂ ਪਿਉ ਹੈ ॥੨॥੧॥੧੪॥ ਬਾਰਿਕੁ = ਅੰਞਾਣ ਬੱਚਾ। ਨ ਜਾਣੈ = ਨਹੀਂ ਜਾਣਦਾ। ਰਾਖਨ ਕਉ = ਰੱਖਿਆ ਕਰ ਸਕਣ ਵਾਲਾ। ਮਾਈ = ਮਾਂ ॥੨॥੧॥੧੪॥