ਚੌਪਈ

Chaupaee

ਚੌਪਈ:

ਭਰਥ ਮਾਤ ਐਸੇ ਸੁਨਿ ਪਾਯੋ

ਜਦੋਂ ਭਰਤ ਦੀ ਮਾਤਾ (ਕੈਕਈ) ਨੇ ਇਹ ਸੁਣਿਆ

ਕਾਮ ਸੂਤਿ ਅਜਿ ਸੁਤ ਕੌ ਆਯੋ

Bharta’s mother (Kaikaee), when heard that the chariot of the Raja had been destroyed,

ਕਿ ਅਜ ਦੇ ਪੁੱਤਰ (ਦਸ਼ਰਥ) ਦਾ ਰਥਵਾਨ ਮਾਰਿਆ ਗਿਆ ਹੈ

ਆਪਨ ਭੇਖ ਸੁਭਟ ਕੋ ਧਰਿਯੋ

ਤਾਂ ਉਸ ਨੇ ਖ਼ੁਦ ਸੂਰਮੇ ਦਾ ਭੇਸ ਧਾਰਨ ਕੀਤਾ

ਜਾਇ ਸੂਤਪਨ ਨ੍ਰਿਪ ਕੋ ਕਰਿਯੋ ॥੧੬॥

She disguised herself, dressed herselfas the Raja’s chariot-driver, and took over.(16)

ਅਤੇ ਰਾਜੇ ਦੀ ਰਥਵਾਨ ਜਾ ਬਣੀ ॥੧੬॥

ਸ︀ਯੰਦਨ ਐਸੀ ਭਾਤਿ ਧਵਾਵੈ

ਉਸ ਨੇ ਅਜਿਹੇ ਢੰਗ ਨਾਲ ਰਥ ਚਲਾਇਆ

ਨ੍ਰਿਪ ਕੋ ਬਾਨ ਲਾਗਨ ਪਾਵੈ

She drove the chariot in such a way that, she would not let enemy arrow hit Raja.

ਕਿ ਰਾਜੇ ਨੂੰ (ਵੈਰੀ ਦਾ) ਕੋਈ ਤੀਰ ਵੀ ਲਗ ਨਾ ਸਕਿਆ।

ਜਾਯੋ ਚਾਹਤ ਅਜਿ ਸੁਤ ਜਹਾ

ਜਿਥੇ ਵੀ ਦਸ਼ਰਥ ਜਾਣਾ ਚਾਹੁੰਦਾ ਸੀ,

ਲੈ ਅਬਲਾ ਪਹੁਚਾਵੈ ਤਹਾ ॥੧੭॥

Wherever Raja wanted to go, the lady took him there.(17)

ਉਥੇ ਹੀ ਕੈਕਈ ਲੈ ਕੇ ਪਹੁੰਚਾ ਦਿੰਦੀ ਸੀ ॥੧੭॥

ਐਸੇ ਅਬਲਾ ਰਥਹਿ ਧਵਾਵੈ

ਕੈਕਈ ਇਸ ਤਰ੍ਹਾਂ ਰਥ ਚਲਾਉਂਦੀ ਸੀ

ਜਹੁ ਪਹੁਚੈ ਤਾ ਕੌ ਨ੍ਰਿਪ ਘਾਵੈ

She chastened the horses so forcefully that she killed any raja that came on her way.

ਕਿ ਜਿਥੇ ਰਾਜਾ ਚਾਹੁੰਦਾ ਉਥੇ (ਵੈਰੀ ਨੂੰ) ਮਾਰ ਦਿੰਦਾ।

ਉਡੀ ਧੂਰਿ ਲਗੀ ਅਸਮਾਨਾ

(ਰਣਭੂਮੀ ਦੀ) ਧੂੜ ਉਡ ਕੇ ਆਕਾਸ਼ ਨੂੰ ਛੋਹ ਰਹੀ ਸੀ

ਅਸਿ ਚਮਕੈ ਬਿਜੁਰੀ ਪਰਮਾਨਾ ॥੧੮॥

Although the dust created-storm thickened bUt the raja’s sword spread like lightening.(18)

ਅਤੇ ਤਲਵਾਰਾਂ ਬਿਜਲੀ ਵਾਂਗ ਚਮਕ ਰਹੀਆਂ ਸਨ ॥੧੮॥

ਤਿਲੁ ਤਿਲੁ ਟੂਕ ਏਕ ਕਰਿ ਮਾਰੇ

ਇਕਨਾਂ ਨੂੰ (ਰਾਜੇ ਨੇ) ਪੁਰਜ਼ਾ ਪੁਰਜ਼ਾ ਕਰ ਕੇ ਮਾਰ ਦਿੱਤਾ

ਏਕ ਬੀਰ ਕਟਿ ਤੈ ਕਟਿ ਡਾਰੇ

It was a dreadful war as, on all sides, brave warriors were swarming.

ਅਤੇ ਇਕਨਾਂ ਨੂੰ ਲਕ ਤੋਂ ਕਟ ਕੇ ਮਾਰ ਦਿੱਤਾ।

ਦਸਰਥ ਅਧਿਕ ਕੋਪ ਕਰਿ ਗਾਜਿਯੋ

ਰਾਜਾ ਦਸ਼ਰਥ ਬਹੁਤ ਕ੍ਰੋਧਵਾਨ ਹੋ ਕੇ ਗਜਿਆ

ਰਨ ਮੈ ਰਾਗ ਮਾਰੂਆ ਬਾਜਿਯੋ ॥੧੯॥

In the prevailing fights, even pious ones were cut and only (the poet) (19)

ਅਤੇ ਯੁੱਧ-ਭੂਮੀ ਵਿਚ ਮਾਰੂ ਰਾਗ ਵਜਿਆ ॥੧੯॥