ਦੋਹਰਾ

Dohira

ਦੋਹਰਾ:

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਏਕ

Then the Minister narrated such a parable that the mind became serene,

ਫਿਰ ਮੰਤ੍ਰੀ ਨੇ ਰਾਜੇ ਨੂੰ ਇਕ ਕਥਾ ਸੁਣਾਈ।

ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ ਅਨੇਕ ॥੧॥

And the virtuosity was much enhanced -1

(ਉਸ ਨੂੰ) ਸੁਣ ਕੇ ਅਨੇਕ ਗੁਣਾਂ ਦਾ ਵਾਧਾ ਹੋਇਆ ਅਤੇ ਮਨ ਬਹੁਤ ਪ੍ਰਸੰਨ ਹੋਇਆ ॥੧॥

ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ ਜਾਇ

A woman named Puhap Mati went into to a garden and started loving some else.

ਇਕ ਇਸਤਰੀ ਬਾਗ਼ ਵਿਚ ਗਈ ਅਤੇ ਉਥੇ ਕਿਸੇ ਹੋਰ ਨਾਲ ਰਮਣ ਕਰਨ ਲਗ ਗਈ।

ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹੂੰਚ︀ਯੋ ਆਇ ॥੨॥

Her lover instantly walked in there too.(2)

ਉਥੇ ਤੁਰਤ ਉਸ ਦਾ ਦੂਜਾ ਯਾਰ ਆ ਗਿਆ ॥੨॥