ਕਬਿਤੁ ॥
KABIT
ਕਬਿੱਤ:
ਸੇਰ ਖਾਨ ਮਾਰਿਓ ਸੀਸ ਸੈਦ ਖਾ ਕੋ ਕਾਟਿ ਡਾਰਿਯੋ ਐਸੋ ਰਨ ਪਾਰਿਓ ਪਰਿਓ ਸੈਦਨ ਮੈ ਧਾਇ ਕੈ ॥
After killing Sher Khan, the king chopped the head of Said Khan and waging such a war, he jumped amongst the Sayyads
ਸ਼ੇਰ ਖਾਨ ਨੂੰ ਮਾਰ ਦਿੱਤਾ ਹੈ ਅਤੇ ਸੈਦ ਖਾਨ ਦਾ ਸਿਰ ਕਟ ਕੇ ਸੁਟ ਦਿੱਤਾ ਹੈ। ਇਸ ਤਰ੍ਹਾਂ ਦਾ ਯੁੱਧ ਮਚਾ ਕੇ ਸੱਯਦਾਂ (ਦੀ ਸੈਨਾ) ਵਿਚ ਧਾ ਕੇ ਪੈ ਗਿਆ ਹੈ।
ਸੈਦ ਮੀਰੁ ਮਾਰਿਓ ਸੈਦ ਨਾਹਰਿ ਸੰਘਾਰ ਡਾਰਿਓ ਸੇਖਨ ਕੀ ਫਉਜਨ ਕਉ ਦੀਨੋ ਬਿਚਲਾਇ ਕੈ ॥
After killing Sayyad Mir and Sayyad Nahar, the king damaged the army of Sheikhs
'ਸੈਦ ਮੀਰ' ਨੂੰ ਮਾਰ ਦਿੱਤਾ ਹੈ ਅਤੇ 'ਸੈਦ ਨਾਹਰ' ਦਾ ਬਧ ਕਰ ਦਿੱਤਾ ਹੈ। ਸ਼ੇਖਾਂ ਦੀ ਸੈਨਾ ਦੇ ਪੈਰ ਉਖਾੜ ਦਿੱਤੇ ਹਨ।
ਸਾਦਿਕ ਫਰੀਦ ਸੇਖ ਭਲੇ ਬਿਧਿ ਜੁਝ ਕੀਨੋ ਭੂਪ ਤਨ ਘਾਇ ਗਿਰਿਓ ਆਪ ਘਾਇ ਖਾਇ ਕੈ ॥
Sheikh Sadi Farid fought nicely
ਸੇਖ ਸਾਦਕ ਫ਼ਰੀਦ ਨੇ ਚੰਗੀ ਤਰ੍ਹਾਂ ਯੁੱਧ ਕੀਤਾ ਹੈ ਅਤੇ ਰਾਜੇ ਦੇ ਸ਼ਰੀਰ ਉਤੇ ਘਾਉ ਲਗਾਇਆ ਹੈ ਅਤੇ ਆਪ ਜ਼ਖ਼ਮ ਖਾ ਕੇ ਧਰਤੀ ਉਤੇ ਡਿਗ ਪਿਆ ਹੈ।
ਐਸੀ ਭਾਤਿ ਹੇਰ ਕੈ ਨਿਬੇਰ ਦੀਨੇ ਸੂਰ ਸਬੈ ਆਪ ਬ੍ਰਿਜਰਾਜ ਤਾ ਕੇ ਉਠੇ ਗੁਨ ਗਾਇ ਕੈ ॥੧੫੯੫॥
After wounding the king, he himself was wounded and then fell down, in this way, he searched for warriors and destroyed them, seeing his bravery, Krishna himself began to praise him.1595.
ਇਸ ਤਰ੍ਹਾਂ ਵੇਖ ਵੇਖ ਕੇ (ਰਾਜੇ ਨੇ) ਸਾਰੇ ਸੂਰਮੇ ਨਿਬੇੜ ਦਿੱਤੇ ਹਨ। (ਰਾਜੇ ਦੀ ਬਹਾਦਰੀ ਨੂੰ ਵੇਖ ਕੇ) ਖ਼ੁਦ ਸ੍ਰੀ ਕ੍ਰਿਸ਼ਨ ਉਸ ਦੇ ਗੁਣਾਂ ਨੂੰ ਗਾਉਣ ਲਗ ਪਏ ਹਨ ॥੧੫੯੫॥