ਮਃ

Third Mehl:

ਤੀਜੀ ਪਾਤਸ਼ਾਹੀ।

ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ

O my soul, this is the wealth of the Naam; through it, comes peace, forever and ever.

ਹੇ ਮਨ! ਐਸਾ ਧਨ ਕੇਵਲ 'ਨਾਮ' ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ। ਜਿਤੁ = ਜਿਸ ਨਾਲ।

ਤੋਟਾ ਮੂਲਿ ਆਵਈ ਲਾਹਾ ਸਦ ਹੀ ਹੋਇ

It never brings any loss; through it, one earns profits forever.

ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।

ਖਾਧੈ ਖਰਚਿਐ ਤੋਟਿ ਆਵਈ ਸਦਾ ਸਦਾ ਓਹੁ ਦੇਇ

Eating and spending it, it never decreases; He continues to give, forever and ever.

ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ। ਤੋਟਿ = ਘਾਟਾ।

ਸਹਸਾ ਮੂਲਿ ਹੋਵਈ ਹਾਣਤ ਕਦੇ ਹੋਇ

One who has no skepticism at all never suffers humiliation.

ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ। ਸਹਸਾ = ਤੌਖ਼ਲਾ। ਹਾਣਤ = ਸ਼ਰਮਿੰਦਗੀ।

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥

O Nanak, the Gurmukh obtains the Name of the Lord, when the Lord bestows His Glance of Grace. ||2||

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥