ਅੜਿਲ

ARIL

ਅੜਿਲ:

ਬਧਕਰਣੀ ਮੁਖ ਤੇ ਸਬਦਾਦਿ ਉਚਾਰੀਐ

'ਬਧਕਰਣੀ' ਸ਼ਬਦ ਪਹਿਲਾਂ ਮੁਖ ਤੋਂ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ

ਸਭ (ਇਸ ਨੂੰ) ਤੁਪਕ ਦਾ ਨਾਮ ਮਨ ਵਿਚ ਸਮਝ ਲਵੋ।

ਹੋ ਜਵਨ ਠਵਰ ਰੁਚਿ ਹੋਇ ਤਹੀ ਤੇ ਦੀਜੀਐ ॥੧੧੧੦॥

Uttering the word “Vadhkarni” from your month, add the word “Arini” at the end and know all the names of Tupak.1110.

ਜਿਥੇ ਮਨ ਕਰੇ, ਉਥੇ ਵਰਤ ਲਵੋ ॥੧੧੧੦॥

ਕਿੰਕਰਣੀ ਸਬਦਾਦਿ ਉਚਾਰਨ ਕੀਜੀਐ

ਪਹਿਲਾਂ 'ਕਿੰਕਰਣੀ' (ਦਾਸਾਂ ਦੀ ਸੈਨਾ) ਸ਼ਬਦ ਉਚਾਰਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨ ਪ੍ਰਬੀਨ ਚਿਤਿ

(ਇਸ ਨੂੰ) ਸਭ ਪ੍ਰਬੀਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਿਹ ਚਾਹੋ ਇਹ ਨਾਮ ਦੇਹੁ ਭੀਤਰ ਕਬਿਤ ॥੧੧੧੧॥

Saying firstly the word “Kinkarni”, add the word “Arini” at the end recognizing all the names of Tupak, use them in poetry wherever you want.1111.

ਜਿਥੇ ਠੀਕ ਲਗੇ, ਕਬਿੱਤਾ ਵਿਚ ਵਰਤ ਲਵੋ ॥੧੧੧੧॥