ਦੋਹਰਾ

Dohira

ਦੋਹਰਾ:

ਨਿਰਖਿ ਰਾਇ ਸੌ ਬਸਿ ਭਈ ਤਿਸ ਬਸਿ ਹੋਤ ਸੋਇ

She fell in love with that Raja but the Raja did not get into her trap.

ਉਹ ਰਾਜੇ ਨੂੰ ਵੇਖ ਕੇ ਉਸ ਉਤੇ ਮੋਹਿਤ ਹੋ ਗਈ, ਪਰ ਰਾਜਾ ਉਸ ਦੇ ਵਸ ਵਿਚ ਨਾ ਹੋਇਆ।

ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ ॥੩॥

She commenced on her designs how to meet him.(3)

ਉਸ ਨੇ ਚਿਤ ਵਿਚ ਸੋਚ ਕੀਤੀ ਕਿ (ਇਸ ਨਾਲ) ਕਿਸੇ ਤਰ੍ਹਾਂ ਮੇਲ ਹੋਵੇ ॥੩॥

ਯਹ ਮੋ ਪਰ ਰੀਝਤ ਨਹੀ ਕਹੁ ਕਸ ਕਰੋ ਉਪਾਇ

‘He is not falling in love with me, what should I do.

ਇਹ ਮੇਰੇ ਉਤੇ ਰੀਝਦਾ ਨਹੀਂ, ਦਸੋ ਕਿਹੜਾ ਉਪਾ ਕਰਾਂ।

ਮੋਰੇ ਸਦਨ ਆਵਈ ਮੁਹਿ ਨਹਿ ਲੇਤ ਬੁਲਾਇ ॥੪॥

‘Neither he comes to my house, nor calls me over.(4)

ਉਹ ਮੇਰੇ ਘਰ ਨਹੀਂ ਆਉਂਦਾ ਅਤੇ ਨਾ ਹੀ ਮੈਨੂੰ ਬੁਲਾਉਂਦਾ ਹੈ ॥੪॥

ਤੁਰਤੁ ਤਵਨ ਕੋ ਕੀਜਿਯੈ ਕਿਹ ਬਿਧਿ ਮਿਲਨ ਉਪਾਇ

‘I must contrive quickly,’ thinking thus she indulged in the magical

ਉਸ ਨੂੰ ਤੁਰਤ ਮਿਲਣ ਦਾ ਕੋਈ ਉਪਾ ਕਰਨਾ ਚਾਹੀਦਾ ਹੈ।

ਜੰਤ੍ਰ ਮੰਤ੍ਰ ਚੇਟਕ ਚਰਿਤ੍ਰ ਕੀਏ ਜੁ ਬਸਿ ਹ੍ਵੈ ਜਾਇ ॥੫॥

Charms to allure him.(5)

(ਫਿਰ ਉਸ ਨੇ ਸੋਚ ਕੇ) ਜੰਤ੍ਰ ਮੰਤ੍ਰ ਅਤੇ ਚੇਟਕ ਕੀਤੇ ਕਿ ਉਹ ਵਸ ਵਿਚ ਹੋ ਜਾਏ ॥੫॥

ਜੰਤ੍ਰ ਮੰਤ੍ਰ ਰਹੀ ਹਾਰਿ ਕਰਿ ਰਾਇ ਮਿਲ︀ਯੋ ਨਹਿ ਆਇ

She was exhausted performing the charms but the Raja never turned up.

ਉਹ ਜੰਤ੍ਰ ਮੰਤ੍ਰ ਕਰ ਕਰ ਕੇ ਹਾਰ ਗਈ, ਪਰ ਰਾਜਾ ਉਸ ਨੂੰ ਆ ਕੇ ਨਾ ਮਿਲਿਆ।

ਏਕ ਚਰਿਤ੍ਰ ਤਬ ਤਿਨ ਕਿਯੋ ਬਸਿ ਕਰਬੇ ਕੇ ਭਾਇ ॥੬॥

Then, to tempt the Raja she devised a scheme.(6)

ਤਦ ਉਸ ਨੇ ਰਾਜੇ ਨੂੰ ਵਸ ਵਿਚ ਕਰਨ ਲਈ ਇਕ ਚਰਿਤ੍ਰ ਕੀਤਾ ॥੬॥

ਬਸਤ੍ਰ ਸਭੈ ਭਗਵੇ ਕਰੇ ਧਰਿ ਜੁਗਿਯਾ ਕੋ ਭੇਸ

She put on the saffron coloured attire, disguising herself as a Jogan,

ਉਸ ਨੇ ਸਾਰੇ ਬਸਤ੍ਰ ਭਗਵੇ ਕਰ ਕੇ ਜੋਗੀ ਦਾ ਭੇਸ ਬਣਾ ਲਿਆ

ਸਭਾ ਮਧ︀ਯ ਤਿਹ ਰਾਇ ਕੌ ਕੀਨੋ ਆਨਿ ਅਦੇਸ ॥੭॥

The ascetic, entered the Royal Court and paid the obeisance.(7)

ਅਤੇ ਦਰਬਾਰ ਵਿਚ ਆ ਕੇ ਰਾਜੇ ਨੂੰ ਪ੍ਰਨਾਮ ਕੀਤਾ ॥੭॥