ਚੌਪਈ ॥

Chaupaee

ਚੌਪਈ:

ਪ੍ਰਥਮ ਸੂਰਮਾ ਸਕਲ ਨਿਵਾਰੇ ॥

ਪਹਿਲਾਂ ਸਾਰੇ ਸੂਰਮੇ ਦੂਰ ਕਰ ਦਿੱਤੇ।

ਬਚੇ ਭਾਜੇ ਭਿਰੇ ਤੇ ਮਾਰੇ ॥

In the first place, he had killed the intrepid, and those who were left,ran away.

ਜੋ ਲੜੇ ਉਹ ਮਾਰੇ ਗਏ, ਜੋ ਭਜੇ ਉਹ ਬਚ ਗਏ।

ਜੀਤਿ ਦ੍ਰੋਪਤੀ ਅਤਿ ਸੁਖ ਪਾਯੋ ॥

ਦ੍ਰੋਪਤੀ ਨੂੰ ਜਿਤ ਕੇ ਅਰਜਨ ਨੇ ਬਹੁਤ ਸੁਖ ਪ੍ਰਾਪਤ ਕੀਤਾ,

ਤਬ ਪਾਰਥ ਗ੍ਰਿਹ ਓਰ ਸਿਧਾਯੋ ॥੪੩॥

Then attained the bliss and winning Daropdee marched to his domain.(43)(1)

ਤਦ ਘਰ ਵਲ ਚਲ ਪਿਆ ॥੪੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੭॥੨੭੫੯॥ਅਫਜੂੰ॥

137th Parable of Auspicious ChritarsConversation of the Raja and the MinisterCompleted With Benediction. (137)(2757)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੭॥੨੭੫੯॥ ਚਲਦਾ॥