ਛੰਦ ਵਡਾ

CHHAND BARAA

ਛੰਦ ਵੱਡਾ

ਪਤਿ ਸਬਦ ਆਦਿ ਉਚਾਰਿ ਕੈ ਮ੍ਰਿਗ ਸਬਦ ਬਹੁਰਿ ਬਖਾਨੀਐ

ਪਹਿਲਾਂ 'ਪਤਿ' ਸ਼ਬਦ ਉਚਾਰ ਕੇ ਫਿਰ 'ਮ੍ਰਿਗ' ਸ਼ਬਦ ਜੋੜੋ।

ਅਰਿ ਸਬਦ ਬਹੁਰਿ ਉਚਾਰ ਕੈ ਨਾਮ ਤੁਪਕ ਪਹਿਚਾਨੀਐ

Utter primarily the word “Pati” and then word “Mrag” and afterwards adding the word “Ari”, recognize the names of Tupak

ਫਿਰ 'ਅਰਿ' ਸ਼ਬਦ ਉਚਾਰ ਕੇ ਤੁਪਕ ਦਾ ਨਾਮ ਸਮਝੋ।

ਨਹੀ ਭੇਦ ਯਾ ਮੈ ਨੈਕੁ ਹੈ ਸਭ ਸੁਕਬਿ ਮਾਨਹੁ ਚਿਤ ਮੈ

ਇਸ ਵਿਚ ਕਿਸ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ, ਸਾਰੇ ਕਵੀ ਮਨ ਵਿਚ ਵਿਚਾਰ ਕਰ ਲੈਣ।

ਜਹ ਜਾਨੀਐ ਤਹ ਦੀਜੀਐ ਪਦ ਅਉਰ ਛੰਦ ਕਬਿਤ ਮੈ ॥੭੩੬॥

O good poets! there is no mystery in it and use this word anywhere in KABIT stanza.736.

ਜਿਥੇ ਚਾਹੋ, ਪਦ ਜਾਂ ਕਬਿੱਤ ਜਾਂ ਛੰਦ ਵਿਚ ਜੋੜ ਦਿਓ ॥੭੩੬॥