ਚੌਪਈ

Chaupaee

ਚੌਪਈ:

ਮਜਨ ਹੇਤ ਇਹਾ ਮੈ ਆਯੋ

(ਮਿਤਰ ਨੇ ਉੱਤਰ ਦਿੱਤਾ) ਇਸ਼ਨਾਨ ਕਰਨ ਲਈ ਮੈਂ ਇਥੇ ਆਇਆ

ਨ੍ਰਹਾਇ ਧੋਇ ਕਰਿ ਧ︀ਯਾਨ ਲਗਾਯੋ

(He replied) ‘I had come here for an ablution, and after’ taking bath I contemplated.

ਅਤੇ ਨਹਾ ਧੋ ਕੇ ਧਿਆਨ ਲਗਾਇਆ।

ਇਕ ਚਿਤ ਹ੍ਵੈ ਦ੍ਰਿੜ ਜਪੁ ਜਬ ਕਿਯੋ

ਜਦ ਮਨ ਨੂੰ ਦ੍ਰਿੜ੍ਹਤਾ ਨਾਲ ਇਕਾਗਰ ਕੀਤਾ,

ਤਬ ਜਦੁਪਤਿ ਦਰਸਨ ਮੁਹਿ ਦਿਯੋ ॥੩੨॥

‘When I sought His divination with great determination, then Shri Krishna came into my vision.(32)

ਤਦ ਸ੍ਰੀ ਕ੍ਰਿਸ਼ਨ ਨੇ ਮੈਨੂੰ ਦਰਸ਼ਨ ਦਿੱਤੇ ॥੩੨॥

ਸੁਨੁ ਅਬਲਾ ਮੈ ਕਛੂ ਜਾਨੋ

ਹੇ ਇਸਤਰੀ! ਸੁਣ, ਮੈਂ ਕੁਝ ਨਹੀਂ ਜਾਣਦਾ

ਕਹਾ ਦਯੋ ਮੁਹਿ ਕਹਾ ਬਖਾਨੋ

‘Listen, you the lady in distress, I don’t remember what did he con fen upon me.

ਕਿ (ਸ੍ਰੀ ਕ੍ਰਿਸ਼ਨ ਨੇ) ਮੈਨੂੰ ਕੀ ਦਿੱਤਾ ਅਤੇ ਕੀ ਕਿਹਾ।

ਮੈ ਲਖਿ ਰੂਪ ਅਚਰਜ ਤਬ ਭਯੋ

ਮੈਂ (ਉਸ ਦਾ) ਰੂਪ ਵੇਖ ਕੇ ਵਿਸਮਾਦੀ ਅਵਸਥਾ ਵਿਚ ਹੋ ਗਿਆ

ਮੋ ਕਹ ਬਿਸਰਿ ਸਭੈ ਕਿਛੁ ਗਯੋ ॥੩੩॥

‘I was astounded with his radiant sight and I lost all my senses.(33)

ਅਤੇ ਮੈਨੂੰ ਸਭ ਕੁਝ ਭੁਲ ਗਿਆ ॥੩੩॥