ਰਾਮਕਲੀ ਮਹਲਾ ੧ ॥
Raamkalee, First Mehl:
ਰਾਮਕਲੀ ਪਹਿਲੀ ਪਾਤਿਸ਼ਾਹੀ।
ਸੁਰਤੀ ਸੁਰਤਿ ਰਲਾਈਐ ਏਤੁ ॥
Focus your consciousness in deep absorption on the Lord.
(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜਨੀ ਚਾਹੀਦੀ ਹੈ। ਸੁਰਤੀ = ਜਿਸ ਵਿਚ ਸੁਰਤ ਜੋੜੀਦੀ ਹੈ, ਪਰਮਾਤਮਾ। ਏਤੁ = ਇਸ (ਮਨੁੱਖਾ ਜਨਮ) ਵਿਚ।
ਤਨੁ ਕਰਿ ਤੁਲਹਾ ਲੰਘਹਿ ਜੇਤੁ ॥
Make your body a raft, to cross over.
ਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ। ਕਰਿ = ਬਣਾ। ਤੁਲਹਾ = ਨਦੀ ਪਾਰ ਕਰਨ ਲਈ ਰੱਸਿਆਂ ਨਾਲ ਬੱਧਾ ਹੋਇਆ ਕਾਹੀ ਪਿਲਛੀ ਤੇ ਸ਼ਤੀਰੀਆਂ ਦਾ ਗੱਠਾ। ਜੇਤੁ = ਜਿਸ (ਤੁਲਹੇ) ਨਾਲ।
ਅੰਤਰਿ ਭਾਹਿ ਤਿਸੈ ਤੂ ਰਖੁ ॥
Deep within is the fire of desire; keep it in check.
ਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ, ਭਾਹਿ = ਅੱਗ, ਬ੍ਰਹਮ-ਅਗਨੀ, ਰੱਬੀ ਜੋਤਿ।
ਅਹਿਨਿਸਿ ਦੀਵਾ ਬਲੈ ਅਥਕੁ ॥੧॥
Day and night, that lamp shall burn unceasingly. ||1||
(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ॥੧॥ ਅਹਿ = ਦਿਨ। ਨਿਸਿ = ਰਾਤ। ਅਥਕੁ = ਨਾਹ ਥੱਕਣ ਵਾਲਾ, ਲਗਾਤਾਰ ॥੧॥
ਐਸਾ ਦੀਵਾ ਨੀਰਿ ਤਰਾਇ ॥
Float such a lamp upon the water;
(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ, ਨੀਰਿ = ਪਾਣੀ ਉਤੇ।
ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥
this lamp will bring total understanding. ||1||Pause||
ਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ॥੧॥ ਰਹਾਉ ॥ ਜਿਤੁ ਦੀਵੈ = ਜਿਸ ਦੀਵੇ ਦੀ ਰਾਹੀਂ। ਸਭ ਸੋਝੀ ਪਾਇ = ਸਭ ਕੁਝ ਦਿੱਸ ਸਕੇ ॥੧॥ ਰਹਾਉ ॥
ਹਛੀ ਮਿਟੀ ਸੋਝੀ ਹੋਇ ॥
This understanding is good clay;
(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ, ਸੋਝੀ = ਸਮਝ, ਅਕਲ।
ਤਾ ਕਾ ਕੀਆ ਮਾਨੈ ਸੋਇ ॥
a lamp made of such clay is acceptable to the Lord.
ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ। ਤਾ ਕੀ = ਉਸ (ਮਿੱਟੀ) ਦਾ ਬਣਾਇਆ ਹੋਇਆ (ਦੀਵਾ)। ਮਾਨੈ = ਪਰਵਾਨ ਕਰਦਾ ਹੈ। ਸੋਇ = ਉਹ ਪਰਮਾਤਮਾ।
ਕਰਣੀ ਤੇ ਕਰਿ ਚਕਹੁ ਢਾਲਿ ॥
So shape this lamp on the wheel of good actions.
(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ। ਕਰਣੀ = ਉੱਚਾ ਆਚਰਨ। ਤੇ = ਤੋਂ। ਚਕਹੁ = ਚੱਕ ਤੋਂ। ਕਰਿ = (ਚੱਕ) ਬਣਾ ਕੇ।
ਐਥੈ ਓਥੈ ਨਿਬਹੀ ਨਾਲਿ ॥੨॥
In this world and in the next, this lamp shall be with you. ||2||
ਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ॥੨॥
ਆਪੇ ਨਦਰਿ ਕਰੇ ਜਾ ਸੋਇ ॥
When He Himself grants His Grace,
ਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ,
ਗੁਰਮੁਖਿ ਵਿਰਲਾ ਬੂਝੈ ਕੋਇ ॥
then, as Gurmukh, one may understand Him.
ਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ।
ਤਿਤੁ ਘਟਿ ਦੀਵਾ ਨਿਹਚਲੁ ਹੋਇ ॥
Within the heart, this lamp is permanently lit.
ਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ। ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਨਿਹਚਲੁ = ਟਿਕਵਾਂ।
ਪਾਣੀ ਮਰੈ ਨ ਬੁਝਾਇਆ ਜਾਇ ॥
It is not extinguished by water or wind.
(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ। ਮਰੈ ਨ = ਡੁੱਬਦਾ ਨਹੀਂ।
ਐਸਾ ਦੀਵਾ ਨੀਰਿ ਤਰਾਇ ॥੩॥
Such a lamp will carry you across the water. ||3||
ਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ॥੩॥
ਡੋਲੈ ਵਾਉ ਨ ਵਡਾ ਹੋਇ ॥
Wind does not shake it, or put it out.
(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ। ਵਾਉ = ਹਵਾ। ਨ ਵਡਾ ਹੋਇ = ਬੁੱਝਦਾ ਨਹੀਂ।
ਜਾਪੈ ਜਿਉ ਸਿੰਘਾਸਣਿ ਲੋਇ ॥
Its light reveals the Divine Throne.
(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ। ਜਾਪੈ = ਦਿੱਸ ਪੈਂਦਾ ਹੈ। ਜਿਉ = ਜਿਉਂ ਕਾ ਤਿਉਂ, ਪ੍ਰਤੱਖ। ਸਿੰਘਾਸਣਿ = ਸਿੰਘਾਸਨ ਉਤੇ, ਹਿਰਦੇ-ਤਖ਼ਤ ਉਤੇ। ਲੋਇ = (ਦੀਵੇ ਦੀ) ਲੋ ਨਾਲ।
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
The Kh'shaatriyas, Brahmins, Soodras and Vaishyas
ਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ, ਕਿ = ਭਾਵੇਂ।
ਨਿਰਤਿ ਨ ਪਾਈਆ ਗਣੀ ਸਹੰਸ ॥
cannot find its value, even by thousands of calculations.
(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ- ਨਿਰਤਿ = ਨਿਰਨਾ, ਗਿਣਤੀ। ਗਣੀ = ਜੇ ਮੈਂ ਗਿਣਾਂ। ਸਹੰਸ = ਹਜ਼ਾਰਾਂ (ਜਾਤੀਆਂ)।
ਐਸਾ ਦੀਵਾ ਬਾਲੇ ਕੋਇ ॥
If any of them lights such a lamp,
(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ, ਕੋਇ = ਕੋਈ ਭੀ ਮਨੁੱਖ, ਕਿਸੇ ਭੀ ਜਾਤਿ ਦਾ ਮਨੁੱਖ।
ਨਾਨਕ ਸੋ ਪਾਰੰਗਤਿ ਹੋਇ ॥੪॥੭॥
O Nanak, he is emancipated. ||4||7||
ਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ॥੪॥੭॥ ਪਾਰੰਗਤਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਵਾਲਾ। ਗਤਿ = ਆਤਮਕ ਅਵਸਥਾ। ਪਾਰੰਗਤਿ = ਉਹ ਜਿਸ ਦੀ ਆਤਮਕ ਅਵਸਥਾ ਪਾਰ ਲੰਘਾਣ ਵਾਲੀ ਹੋ ਗਈ ਹੈ ॥੪॥੭॥