ਦੋਹਰਾ

Dohira

ਦੋਹਰਾ:

ਪਤਿ ਮਾਰਿਯੋ ਸੁਤ ਮਾਰਿਯੋ ਧਨ ਲੈ ਗਏ ਚੁਰਾਇ

‘They killed my husband they killed my son and took all our wealth.

(ਚੋਰਾਂ ਨੇ ਮੇਰਾ) ਪਤੀ ਮਾਰ ਦਿੱਤਾ, ਪੁੱਤਰ ਮਾਰ ਦਿੱਤਾ ਅਤੇ ਧਨ ਚੁਰਾ ਕੇ ਲੈ ਗਏ।

ਤਾ ਪਾਛੈ ਮੈਹੂੰ ਜਰੌ ਢੋਲ ਮ੍ਰਿਦੰਗ ਬਜਾਇ ॥੧੪॥

‘Now, with the beat of the drum I declare that I will become a Sati by immolating myself with him.’(14)

ਮੈਂ ਵੀ ਢੋਲ ਅਤੇ ਮ੍ਰਿਦੰਗ ਵਜਾ ਕੇ ਉਸ ਦੇ ਪਿਛੇ ਸੜਾਂਗੀ (ਅਰਥਾਤ ਸਤੀ ਹੋਵਾਂਗੀ) ॥੧੪॥

ਭਯੋ ਪ੍ਰਾਤ ਚੜਿ ਚਿਖਾ ਪੈ ਚਲੀ ਜਰਨ ਕੇ ਕਾਜ

Next morning she headed towards the funeral pyre and the people

ਸਵੇਰ ਹੁੰਦਿਆਂ ਹੀ (ਉਹ) ਚਿਖਾ ਉਤੇ ਚੜ੍ਹ ਕੇ ਸੜਨ ਲਈ ਤੁਰ ਪਈ।

ਲੋਗ ਤਮਾਸੇ ਕੌ ਚਲੇ ਲੈ ਲਕਰਿਨ ਕੋ ਸਾਜ ॥੧੫॥

Followed, too, with firewood in their hands, to observe the spectacle.(15)

ਲੋਕੀਂ ਤਮਾਸ਼ਾ ਵੇਖਣ ਲਈ ਲਕੜੀਆਂ ਆਦਿ ਲੈ ਕੇ ਚਲ ਪਏ ॥੧੫॥

ਸੁਨਤ ਸੋਰ ਲੋਗਨ ਕੋ ਬਾਜਤ ਢੋਲ ਮ੍ਰਿਦੰਗ

Listening to the beats of the drums and observing the movement of

ਲੋਕਾਂ ਦੇ ਸ਼ੋਰ ਅਤੇ ਢੋਲ ਮ੍ਰਿਦੰਗ ਦੇ ਵਜਣ (ਤੋਂ ਪੈਦਾ ਹੋਣ ਵਾਲੀ ਆਵਾਜ਼ ਨੂੰ) ਸੁਣ ਕੇ

ਲਖ︀ਯੋ ਹੁਤੋ ਜੌਨੇ ਅਤਿਥ ਵਹੈ ਚਲਿਯੋ ਹੈ ਸੰਗ ॥੧੬॥

The people, that mendicant, who had seen all the happenings, came along too.(16)

ਉਹ ਅਤਿਥ ਵੀ ਨਾਲ ਚਲ ਪਿਆ (ਜਿਸ ਨੇ ਇਹ ਘਟਨਾ) ਵੇਖੀ ਸੀ ॥੧੬॥