ਕਾਨ੍ਰਹ ਜੂ ਬਾਚ ਹਲੀ ਸੋ

Speech of Krishna addressed to Balram:

ਕ੍ਰਿਸ਼ਨ ਜੀ ਨੇ ਬਲਰਾਮ ਨੂੰ ਕਿਹਾ:

ਤੋਟਕ ਛੰਦ

TOTAK STANZA

ਤੋਟਕ:

ਇਹ ਦੈ ਰੇ ਹਲੀ ਕਹਿਯੋ ਛੋਰ ਅਬੈ

(ਸ੍ਰੀ ਕ੍ਰਿਸ਼ਨ ਨੇ) ਕਿਹਾ, ਹੇ ਬਲਰਾਮ! ਇਸ ਨੂੰ ਹੁਣ ਛਡ ਹੀ ਦੇ

ਮਨ ਤੇ ਤਜਿ ਕ੍ਰੋਧ ਕੀ ਬਾਤ ਸਬੈ

“O Balram! leave him now and remove the ire from you mind

ਅਤੇ (ਆਪਣੇ) ਮਨ ਤੋਂ ਕ੍ਰੋਧ ਦੀਆਂ ਸਾਰੀਆਂ ਗੱਲਾਂ ਨੂੰ ਤਿਆਗ ਦੇ।

ਕਹਿਓ ਕਿਉ ਹਮ ਸੋ ਇਹ ਜੂਝ ਚਹਿਯੋ

(ਬਲਰਾਮ ਨੇ ਸ੍ਰੀ ਕ੍ਰਿਸ਼ਨ ਤੋਂ ਪੁਛਿਆ) ਦਸੋ, ਇਸ ਨੇ ਸਾਡੇ ਨਾਲ ਯੁੱਧ ਕਰਨਾ ਕਿਉਂ ਚਾਹਿਆ ਸੀ।

ਤਬ ਯੌ ਹਸਿ ਕੈ ਜਦੁਰਾਇ ਕਹਿਯੋ ॥੧੯੪੭॥

” Then Balram said, “Why does he fight with us?” Then Krishna replied while smiling,1947

ਤਦ ਸ੍ਰੀ ਕ੍ਰਿਸ਼ਨ ਨੇ ਹਸ ਕੇ ਇਸ ਤਰ੍ਹਾਂ ਕਿਹਾ, ॥੧੯੪੭॥