ਅੜਿਲ ॥

ARIL

ਅੜਿਲ:

ਆਦਿ ਤਰੰਗਨਿ ਰਾਜਨਿ ਸਬਦ ਉਚਾਰੀਐ ॥

ਪਹਿਲਾਂ 'ਤਰੰਗਨਿ ਰਾਜਨਿ' (ਗੰਗਾ ਵਾਲੀ ਧਰਤੀ) ਸ਼ਬਦ ਨੂੰ ਉਚਾਰਨ ਕਰੋ।

ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ ॥

ਫਿਰ 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜ ਲਵੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੩੩॥

Saying firstly the word “Tarang-raajni” and then adding the words “Jaachar-nayak and shatru” at the end, O skilful people! know all the names of Tupak.833.

(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲਵੋ ॥੮੩੩॥

ਨਦੀ ਨ੍ਰਿਪਨਿਨੀ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਨਦੀ ਨ੍ਰਿਪਨਿਨੀ' (ਗੰਗਾ ਨਦੀ ਵਾਲੀ ਧਰਤੀ) ਮੁਖ ਤੋਂ ਬਖਾਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥

ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੩੪॥

Utter the words “Jaachar-nayak-shatru” after firstly saying the word “Nadi-nrapni” and in this way, adopt all the names of Tupak in your mind.834.

(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਵਿਚਾਰ ਲਵੋ ॥੮੩੪॥