ਮਃ ੪ ॥
Fourth Mehl:
ਚੋਥੀ ਪਾਤਿਸ਼ਾਹੀ।
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥
He Himself is the Giver of all; He unites all with Himself.
ਸਭ ਜੀਵਾਂ ਨੂੰ (ਰੋਜ਼ੀ ਆਦਿਕ) ਦੇਣ ਵਾਲਾ ਤੇ (ਆਪਣੇ ਨਾਲ) ਮਿਲਾਣ ਵਾਲਾ ਪ੍ਰਭੂ ਆਪ ਹੀ ਹੈ। ਦਾਤਾ = ਦੇਣ ਵਾਲਾ। ਆਪੇ = ਆਪ ਹੀ। ਮੇਲਣਹਾਰੁ = (ਆਪਣੇ ਨਾਲ) ਮਿਲਾਣ ਵਾਲਾ।
ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
O Nanak, they are united with the Word of the Shabad; serving the Lord, the Great Giver, they shall never be separated from Him again. ||2||
ਹੇ ਨਾਨਕ! ਜਿਨ੍ਹਾਂ ਨੇ (ਸਾਰੇ ਪਦਾਰਥ) ਦੇਣ ਵਾਲੇ ਪ੍ਰਭੂ ਨੂੰ ਸਿਮਰਿਆ ਹੈ, ਜੋ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹ ਕਦੇ ਪ੍ਰਭੂ ਤੋਂ ਵਿੱਛੁੜਦੇ ਨਹੀਂ ਹਨ ॥੨॥ ਸਬਦਿ = ਸ਼ਬਦ ਵਿਚ। ਸੇਵਿਆ = ਸਿਮਰਿਆ ॥੨॥