ਚੌਪਈ ॥
CHAUPAI
ਚੌਪਈ:
ਆਦਿ ਬਿਆਲਣੀ ਸਬਦ ਬਖਾਨਹੋ ॥
ਪਹਿਲਾਂ 'ਬਿਆਲਣੀ' (ਹਾਥੀ-ਸੈਨਾ) ਸ਼ਬਦ ਬਖਾਨ ਕਰੋ।
ਅਰਿ ਪਦ ਅੰਤਿ ਤਵਨ ਕੇ ਠਾਨਹੁ ॥
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
ਯਾ ਮੈ ਭੇਦ ਨੈਕੁ ਨਹੀ ਮਾਨਹੋ ॥੧੦੭੩॥
Saying the word “Vyaalni”, add the word “ari” at the end and know all the names of Tupak without any discrimination.1073.
ਇਸ ਵਿਚ ਕੋਈ ਫਰਕ ਨਾ ਮੰਨੋ ॥੧੦੭੩॥
ਇੰਭਣੀ ਆਦਿ ਉਚਾਰਨ ਕੀਜੈ ॥
ਪਹਿਲਾਂ 'ਇੰਭਣੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।
ਅਰਿ ਪਦ ਅੰਤਿ ਤਵਨ ਕੇ ਦੀਜੈ ॥
ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜ।
ਸਭ ਸ੍ਰੀ ਨਾਮ ਤੁਪਕ ਕੇ ਹੋਵੇ ॥
(ਇਸ ਨੂੰ) ਤੁਪਕ ਦਾ ਨਾਮ ਸਮਝੋ।
ਜਾ ਕੋ ਸਕਲ ਸੁਕਬਿ ਕੁਲ ਜੋਵੈ ॥੧੦੭੪॥
Utter the word “Imbhani” and add the word “ari” at the end, then the comprehensible names for all the poets are formed.1074.
ਇਸ ਨੂੰ ਸਾਰੀ ਕਵੀ ਕੁਲ ਸਮਝ ਲਵੋ ॥੧੦੭੪॥
ਪ੍ਰਥਮ ਕੁੰਭਣੀ ਸਬਦ ਬਖਾਨਹੁ ॥
ਪਹਿਲਾਂ 'ਭੰਭਣੀ' (ਹਾਥੀ-ਸੈਨਾ) ਸ਼ਬਦ ਕਹੋ।
ਅਰਿ ਪਦ ਅੰਤਿ ਤਵਨ ਕੇ ਜਾਨਹੁ ॥
(ਫਿਰ) ਉਸ ਦੇ ਅੰਤ ਉਤੇ 'ਅਰਿ' ਪਦ ਜਾਣੋ।
ਸਕਲ ਤੁਪਕ ਕੇ ਨਾਮ ਲਹੀਜੈ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਨਿਤਪ੍ਰਤਿ ਮੁਖ ਤੇ ਪਾਠ ਕਰੀਜੈ ॥੧੦੭੫॥
Saying the word “Kumbhani”, add the word “ari” at the end and in this way know the names of Tupak for regular recitation.1075.
ਨਿੱਤ ਮੁਖ ਤੋਂ ਇਸ ਦਾ ਪਾਠ ਕਰੋ ॥੧੦੭੫॥